ਮੈਗਨਸ ਕਾਰਲਸਨ ਨੇ ਜਿੱਤਿਆ ਬੇਂਟਰ ਬਲਿਟਜ਼ ਕੱਪ

Wednesday, Sep 30, 2020 - 09:00 PM (IST)

ਮੈਗਨਸ ਕਾਰਲਸਨ ਨੇ ਜਿੱਤਿਆ ਬੇਂਟਰ ਬਲਿਟਜ਼ ਕੱਪ

ਨਾਰਵੇ (ਨਿਕਲੇਸ਼ ਜੈਨ)– ਆਨ ਦਿ ਬੋਰਡ ਸ਼ਤਰੰਜ ’ਚ ਵਾਪਸ ਮੁੜਣ ਤੋਂ ਪਹਿਲਾਂ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਆਪਣਾ ਇਕ ਹੋਰ ਆਨਲਾਈਨ ਸ਼ਤਰੰਜ ਦਾ ਖਿਤਾਬ ਹਾਸਲ ਕਰ ਲਿਆ। ਬੇਂਟਰ ਬਲਿਟਜ਼ ਕੱਪ ਦੇ ਫਾਈਨਲ ’ਚ ਉਨ੍ਹਾਂ ਨੇ ਯੂ. ਐੱਸ. ਏ. ਦੇ ਵੇਸਲੀ ਸੋ ਨੂੰ ਹਰਾਇਆ। ਦੋਵਾਂ ਵਿਚਾਲੇ ਕੁੱਲ 9 ਮੁਕਾਬਲੇ ਖੇਡੇ ਗਏ। ਮੈਗਨਸ ਕਾਰਲਸਨ ਨੇ ਪਹਿਲਾਂ ਆਪਣੇ ਲਗਾਤਾਰ 2 ਮੈਚ ਜਿੱਤ ਕੇ 2-0 ਨਾਲ ਬੜ੍ਹਤ ਬਣਾ ਲਈ ਅਤੇ ਤੀਜਾ ਮੁਕਾਬਲਾ ਡਰਾਅ ਰਿਹਾ ਅਤੇ ਅਜਿਹਾ ਲੱਗਾ ਕਿ ਬਹੁਤ ਆਸਾਨੀ ਨਾਲ ਖਿਤਾਬ ਕਾਰਲਸਨ ਜਿੱਤ ਜਾਣਗੇ ਪਰ ਇਸ ਤੋਂ ਬਾਅਦ ਚੌਥੇ ਅਤੇ ਛੇਵੇਂ ਮੁਕਾਬਲੇ ’ਚ ਵੇਸਲੀ ਨੇ 2 ਜਿੱਤਾਂ ਹਾਸਲ ਕੀਤੀਆਂ ਜਦਕਿ ਕਾਰਲਸਨ ਨੇ ਪੰਜਵਾਂ ਰਾਊਂਡ ਜਿੱਤਿਆ ਅਤੇ 7ਵਾਂ ਅਤੇ 8ਵਾਂ ਰਾਊਂਡ ਡਰਾਅ ਖੇਡਿਆ। ਇਸ ਨਾਲ ਸਕੋਰ 4.5-3.5 ਹੋ ਗਿਆ ਪਰ ਆਖਿਰਕਾਰ 9ਵੇਂ ਰਾਊਂਡ ’ਚ ਕਾਰਲਸਨ ਨੇ ਜਿੱਤ ਹਾਸਲ ਕਰਦੇ ਹੋਏ 5.5-3.5 ਨਾਲ ਖਿਤਾਬ ਜਿੱਤ ਲਿਆ।


author

Gurdeep Singh

Content Editor

Related News