ਟੋਕੀਓ ਓਲੰਪਿਕ ’ਚ ਦਿਖੇਗਾ ‘ਮੇਡ ਇਨ ਇੰਡੀਆ’ ਦਾ ਜਲਵਾ, ਭਾਰਤੀ ਕੰਪਨੀਆਂ ਦੇ ਸਾਜ਼ੋ ਸਾਮਾਨ ਦੀ ਹੋਵੇਗੀ ਵਰਤੋਂ

07/16/2021 4:35:33 PM

ਨਵੀਂ ਦਿੱਲੀ (ਏਜੰਸੀ) : ਐਥਲੈਟਿਕਸ ਵਿਚ ਭਾਵੇਂ ਹੀ ਭਾਰਤ ਦੀ ਮਹਾ ਸ਼ਕਤੀ ਬਣਨ ਦੇ ਆਸਾਰ ਨਾ ਹੋਣ ਪਰ ਭਾਰਤ ਦੀ ਉਪਕਰਣ ਨਿਰਮਾਤਾ ਕੰਪਨੀਆਂ ਟੋਕੀਓ ਓਲੰਪਿਕ ਸਟੇਡੀਅਮ ਵਿਚ ਟਰੈਕ ਅਤੇ ਫੀਲਡ ਮੁਕਾਬਲਿਆਂ ਦੌਰਾਨ ਆਪਣੀ ਮੌਜੂਦਗੀ ਜ਼ਰੂਰ ਦਰਜ ਕਰਾਏਗੀ। ਵਿਸ਼ਵ ਐਥਲੈਟਿਕਸ ਨੇ ਜਿਨ੍ਹਾਂ 6 ਕੰਪਨੀਆਂ ਨੂੰ ਸ਼ਾਟਪੁੱਟ, ਡਿਸਕਸ ਅਤੇ ਤਾਰਗੋਲਾ ਥ੍ਰੋਅ ਮੁਕਾਬਲਿਆਂ ਦੌਰਾਨ ਉਪਕਰਣ ਪ੍ਰਦਾਨ ਕਰਨ ਦੀ ਮਨਜ਼ੂਰੀ ਦਿੱਤੀ ਹੈ, ਉਨ੍ਹਾਂ ਵਿਚ ਭਾਰਤ ਦੀ ਆਨੰਦ ਟਰੈਕ ਐਂਡ ਫੀਲਡ ਇਕਵਿਪਮੈਂਟ (ਏ.ਟੀ.ਈ.), ਭੱਲਾ ਇੰਟਰਨੈਸ਼ਨਲ ਅਤੇ ਨੇਲਕੋ ਸ਼ਾਮਲ ਹਨ।

ਇਹ ਵੀ ਪੜ੍ਹੋ: ਸਾਨੀਆ ਮਿਰਜ਼ਾ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਜਾਣੋ ਇਸ ਵੀਜ਼ੇ ਦੀਆਂ ਖ਼ਾਸੀਅਤਾਂ

ਇਹ 23 ਜੁਲਾਈ ਤੋਂ ਸ਼ੁਰੂ ਹੋ ਰਹੇ ਓਲੰਪਿਕ ਦੌਰਾਨ ਸ਼ਾਟਪੁੱਟ (7.26 ਕਿੱਲੋ), ਡਿਸਕਸ (ਦੋ ਕਿੱਲੋ) ਅਤੇ ਤਾਰਗੋਲਾ (7.26 ਕਿੱਲੋ) ਮੁਹੱਈਆ ਕਰਾਏਗੀ। ਏ.ਟੀ.ਈ. ਦੇ ਆਦਰਸ਼ ਆਨੰਦ ਨੇ ਕਿਹਾ, ‘ਅਸੀਂ ਸ਼ਾਟਪੁੱਟ, ਡਿਸਕਸ ਥ੍ਰੋਅ ਅਤੇ ਤਾਰਗੋਲਾ ਥ੍ਰੋਅ ਵਿਚ 6-6 ਉਪਕਰਣ ਦੇ ਰਹੇ ਹਾਂ। ਮਹਿਲਾ ਅਤੇ ਪੁਰਸ਼ ਵਰਗ ਦੇ ਮੁਕਾਬਲੇ ਮਿਲਾ ਕੇ ਅਸੀਂ ਟੋਕੀਓ ਓਲੰਪਿਕ ਵਿਚ 36 ਉਪਕਰਣ ਦੇਵਾਂਗੇ।’ ਉਨ੍ਹਾਂ ਕਿਹਾ, ‘ਸਾਡੇ ਉਪਕਰਣ 1992 ਬਾਰਸੀਲੋਨਾ ਓਲੰਪਿਕ ਤੋਂ ਹੁਣ ਤੱਕ ਓਲੰਪਿਕ ਵਿਚ ਇਸਤੇਮਾਲ ਹੋ ਰਹੇ ਹਨ। ਸਾਡਾ ਸਫ਼ਰ ਟੋਕੀਓ ਵਿਚ 1991 ਵਿਸ਼ਵ ਚੈਂਪੀਅਨਸ਼ਿਪ ਤੋਂ ਹੀ ਸ਼ੁਰੂ ਹੋਇਆ ਸੀ।’

ਇਹ ਵੀ ਪੜ੍ਹੋ: ਇੰਗਲੈਂਡ ਦੌਰੇ ’ਤੇ ਗਈ ਭਾਰਤੀ ਕ੍ਰਿਕਟ ਟੀਮ ਲਈ ਨਵੀਂ ਮੁਸੀਬਤ, 2 ਖਿਡਾਰੀ ਨਿਕਲੇ ਕੋਰੋਨਾ ਪਾਜ਼ੇਟਿਵ

ਕੰਪਨੀ ਦਾ ਰਜਿਸਟਰਡ ਦਫ਼ਤਰ ਮੇਰਠ ਵਿਚ ਹੈ ਅਤੇ ਫੈਕਟਰੀ ਦਿੱਲੀ ਵਿਚ। ਭੱਲਾ ਇੰਟਰਨੈਸ਼ਨਲ ਵੀ 36 ਉਪਰਕਣ ਦੇ ਰਿਹਾ ਹੈ। ਕੰਪਨੀ ਦੇ ਪ੍ਰਤੀਨਿਧੀ ਆਸ਼ੀਸ਼ ਭੱਲਾ ਨੇ ਕਿਹਾ, ‘ਅਸੀਂ ਰਿਓ ਓਲੰਪਿਕ 2016 ਵਿਚ ਉਚ ਪੱਧਰੀ ਉਤਪਾਦਾਂ ਲਈ ਪੁਰਸਕਾਰ ਜਿੱਤ ਚੁੱਕੇ ਹਾਂ। ਸਾਡੀ ਕੰਪਨੀ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਓਲੰਪਿਕ ਦਾ ਹਿੱਸਾ ਹਾਂ।’ ਕਈ ਖਿਡਾਰੀ ਓਲੰਪਿਕ ਵਿਚ ਆਪਣੇ ਉਪਕਰਣਾਂ ਦਾ ਇਸਤੇਮਾਲ ਕਰਨਗੇ ਪਰ ਕਈ ਮੁਕਾਬਲੇ ਵਾਲੇ ਸਥਾਨਾਂ ’ਤੇ ਰੱਖੇ ਉਪਕਰਣ ਲੈਂਦੇ ਹਨ। ਨੀਰਜ ਚੋਪੜਾ ਜੈਵਲਿਨ ਥ੍ਰੋਅ ਵਿਚ ਨੇਮੇਥ ਜਾਂ ਨੋਰਡਿਕ ਬ੍ਰਾਂਡ ਦਾ ਭਾਲਾ ਇਸਤੇਮਾਲ ਕਰਦੇ ਹਨ। 3 ਭਾਰਤੀ ਸਵਦੇਸ਼ੀ ਬ੍ਰਾਂਡ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿਚ ਜਤਿੰਦਰ ਸਿੰਘ ਤੂਰ, ਸੀਮਾ ਪੂਨੀਆ ਅਤੇ ਕਮਲਪ੍ਰੀਤ ਕੌਰ ਸ਼ਾਮਲ ਹਨ। ਇਕ ਚੰਗਾ ਸ਼ਾਟਪੁੱਟ, ਡਿਸਕਸ ਥ੍ਰੋਅ ਜਾਂ ਤਾਰਗੋਲਾ 6000 ਤੋਂ 10000 ਰੁਪਏ ਵਿਚ ਆਉਂਦਾ ਹੈ।

ਇਹ ਵੀ ਪੜ੍ਹੋ: ਭਾਰਤੀ ਮਲਾਹ ਦਾ UAE ’ਚ ਲੱਗਾ ਵੱਡਾ ਜੈਕਪਾਟ, ਜਿੱਤਿਆ 7.45 ਕਰੋੜ ਰੁਪਏ ਦਾ ਲੱਕੀ ਡਰਾਅ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News