ਕੋਰੋਨਾ ਕਾਰਣ ਕੈੈਨੇਡਾ ਦੇ ਮੈਕੇਂਜੀ ਗੋਲਫ ਟੂਰ ਦਾ 2020 ਦਾ ਸੈਸ਼ਨ ਰੱਦ

Sunday, May 31, 2020 - 12:57 PM (IST)

ਕੋਰੋਨਾ ਕਾਰਣ ਕੈੈਨੇਡਾ ਦੇ ਮੈਕੇਂਜੀ ਗੋਲਫ ਟੂਰ ਦਾ 2020 ਦਾ ਸੈਸ਼ਨ ਰੱਦ

ਸਪੋਰਟਸ ਡੈਸਕ— ਯੂ. ਐੱਸ ਪੀ. ਜੀ. ਏ ਟੂਰ ਨਾਲ ਸਮਰਥਿਤ ਕੈਨੇਡਾ ਦੇ ਮੈਕੇਂਜੀ ਗੋਲਫ ਟੂਰ ਨੇ ਕੋਵਿਡ-19 ਦੇ ਕਾਰਣ ਲੱਗੀ ਪਾਬੰਦੀਆਂ ਦੇ ਕਾਰਣ ਆਪਣਾ 2020 ਦਾ ਸੈਸ਼ਨ ਰੱਦ ਕਰ ਦਿੱਤਾ ਹੈ। ਮੈਕੇਂਜੀ ਟੂਰ ਦੇ ਕਾਰਜਕਾਰੀ ਨਿਦੇਸ਼ਕ ਸਕਾਟ ਪ੍ਰਿਚਾਰਡ ਨੇ ਕਿਹਾ, ‘‘ਸੀਮਾਵਾਂ ਨੂੰ ਖੋਲ੍ਹਣ ਨੂੰ ਲੈ ਕੇ ਬਣੀਆਂ ਅਨਿਸ਼ਚਿਤਤਾ ਅਤੇ 14 ਦਿਨ ਦੇ ਕੁਆਰੰਟੀਨ ਦੇ ਨਿਯਮ ਸਣੇ ਹੋਰ ਕਈ ਕਾਰਣਾਂ ਨੂੰ ਦੇਖਦੇ ਹੋਏ ਅਸੀਂ ਸਾਰੀਆਂ ਆਪਸ਼ਨਾਂ ’ਤੇ ਗੌਰ ਕੀਤਾ ਅਤੇ ਅਖੀਰ ’ਚ ਇਸ ਫ਼ੈਸਲਾ ’ਤੇ ਪੁੱਜੇ ਕਿ ਇਸ ਗਰਮੀਆਂ ’ਚ ਟੂਰ ਦਾ ਆਯੋਜਨ ਕਰਨਾ ਸੰਭਵ ਨਹੀਂ ਹੋਵੇਗਾ।

PunjabKesari

ਮੈਕੇਂਜੀ ਟੂਰ ਨੂੰ ਪੀ. ਜੀ. ਏ. ਟੂਰ ਕੈਨੇਡਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ’ਚ ਇਸ ਸੈਸ਼ਨ ’ਚ ਕੁਲ 13 ਟੂਰਨਾਮੈਂਟ ਦਾ ਆਯੋਜਨ ਹੋਣਾ ਸੀ ਜੋ ਕਿ ਇਸ ਟੂਰ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਸੀ। ਮੈਕੇਂਜੀ ਟੂਰ ਦਾ 8ਵਾਂ ਸੈਸ਼ਨ ਇਸ ਹਫ਼ਤੇ ਵੈਂਕੁਵਰ ’ਚ ਹੋਣ ਵਾਲੇ ਕੈਨੇਡਾ ਲਾਈਫ ਓਪਨ ਤੋਂ ਸ਼ੁਰੂ ਹੋਣਾ ਸੀ।


author

Davinder Singh

Content Editor

Related News