ਮੀਰਾਬਾ ਅਤੇ ਮਾਲਵਿਕਾ ਦੀ ਜੇਤੂ ਸ਼ੁਰੂਆਤ

Thursday, Jul 25, 2019 - 11:15 AM (IST)

ਮੀਰਾਬਾ ਅਤੇ ਮਾਲਵਿਕਾ ਦੀ ਜੇਤੂ ਸ਼ੁਰੂਆਤ

ਨਵੀਂ ਦਿੱਲੀ— ਉਭਰਦੇ ਸਟਾਰ ਮੈਸਨਾਮ ਮੀਰਾਬਾ ਅਤੇ ਮਾਲਵਿਕਾ ਬੰਸੋੜ ਨੇ ਚੀਨ ਦੇ ਸੁਝੋਊ 'ਚ ਚਲ ਰਹੀ ਏਸ਼ੀਆਈ ਜੂਨੀਅਰ ਬੈਡਮਿੰਟਨ ਪ੍ਰਤੀਯੋਗਿਤਾ 'ਚ ਬੁੱਧਵਾਰ ਨੂੰ ਸਿੰਗਲ ਮੁਕਾਬਲਿਆਂ 'ਚ ਰੋਮਾਂਚਕ ਜਿੱਤ ਦੇ ਨਾਲ ਅਗਲੇ ਦੌਰ 'ਚ ਪ੍ਰਵੇਸ਼ ਕਰ ਲਿਆ। ਟੀਮ ਮੁਕਾਬਲੇ 'ਚ ਭਾਰਤ ਵੱਲੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਜੂਨੀਅਰ ਰੈਂਕਿੰਗ 'ਚ 14ਵੇਂ ਨੰਬਰ ਦੇ ਖਿਡਾਰੀ ਮੀਰਾਬਾ ਨੇ ਕੋਰੀਆ ਦੇ ਸਾਂਗ ਯੋਂਗ ਪਾਕਰ ਨੂੰ 21-18, 17-21, 23-21 ਨਾਲ ਹਰਾਇਆ। 

ਮੀਰਾਬਾ ਦਾ ਦੂਜੇ ਦੌਰ 'ਚ ਟਾਪ ਸੀਡ ਅਤੇ ਜੂਨੀਅਰ ਵਰਲਡ ਚੈਂਪੀਅਨ ਕੁਨਲਾਵੁਤ ਵਿਤਿਦਸ਼ਾਰਣ ਨਾਲ ਮੁਕਾਬਲਾ ਹੋਵੇਗਾ। ਲੜਕੀਆਂ 'ਚ ਮਾਲਵਿਕਾ ਨੇ ਵੀਅਤਨਾਮ ਦੀ ਅਨਹ ਵੋ ਨੂੰ 54 ਮਿੰਟ 'ਚ 21-11, 19-21, 21-19 ਨਾਲ ਹਰਾਇਆ। ਮਾਲਵਿਕਾ ਦਾ ਵੀ ਅਗਲੇ ਦੌਰ 'ਚ ਟਾਪ ਸੀਡ ਫਿਤਾਯਾਪੋਰਨ ਚਾਈਵਾਨ ਨਾਲ ਮੁਕਾਬਲਾ ਹੋਵੇਗਾ। ਸ਼ੰਕਰ ਮੁਥੁਸਾਮੀ ਸੁਬ੍ਰਮਣੀਅਮ, ਸਤੀਸ਼ ਕੁਮਾਰ ਕਰੁਣਾਕਰ, ਉਨਤੀ ਬਿਸ਼ਟ ਅਤੇ ਆਸ਼ੀ ਰਾਵਤ ਨੇ ਵੀ ਦੂਜੇ ਦੌਰ 'ਚ ਜਗ੍ਹਾ ਬਣਾ ਲਈ ਹੈ।


author

Tarsem Singh

Content Editor

Related News