ਮੈਦਾਨ ''ਚ ਯੁਜਵੇਂਦਰ ਨੂੰ ਇਸ ਫਨੀ ਨਾਂ ਨਾਲ ਬਲਾਉਂਦੇ ਹਨ ਧੋਨੀ

Monday, Jul 30, 2018 - 11:18 AM (IST)

ਨਵੀਂਦਿੱਲੀ— ਟੀਮ ਇੰਡੀਆ ਦੇ ਲੇਗ ਸਪਿਨਰ ਯੁਜਵੇਂਦਰ ਚਾਹਲ ਇਨ੍ਹਾਂ ਦਿਨਾਂ 'ਚ ਭਾਰਤ 'ਚ ਹਨ। ਇੰਗਲੈਂਡ ਖਿਲਾਫ ਟੀ-20 ਅਤੇ ਵਨ ਡੇ ਸੀਰੀਜ਼ ਖੇਡਣ ਤੋਂ ਬਾਅਦ ਉਹ ਬੈਂਗਲੁਰੂ ਦੀ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਸਮਾਂ ਬਿਤਾ ਰਹੇ ਹਨ। ਹਾਲ ਹੀ 'ਚ ਯੁਜਵੇਂਦਰ ਚਾਹਲ ਨੇ ਇਕ ਖੁਲਾਸਾ ਕੀਤਾ ਹੈ ਕਿ ਐੱਮ. ਐੱਸ. ਧੋਨੀ ਉਨ੍ਹਾਂ ਨੂੰ ਵਿਕਟ ਦੇ ਪਿਛਿਓ ਛੇੜਦੇ ਹਨ। ਯੁਜਵੇਂਦਰ ਚਾਹਲ ਨੂੰ ਐੱਮ.ਐੱਸ.ਧੋਨੀ ਇਕ ਅਜੀਬੋਗਰੀਬ ਨਾਮ ਤੋਂ ਪੁਕਾਰਦੇ ਹਨ, ਜਿਸ ਨੂੰ ਜਾਣ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ।
ਦਰਅਸਲ ਐੱਮ.ਐੱਸ. ਧੋਨੀ ਇਸ ਲੈੱਗ ਸਪਿਨਰ ਨੂੰ ਤਿਤਲੀ ਦੇ ਨਾਂ ਨਾਲ ਬੁਲਾਉਂਦੇ ਹਨ। ਧੋਨੀ ਨੇ ਇੰਗਲੈਂਡ ਦੌਰੇ 'ਤੇ ਹੀ ਯੁਜਵੇਂਦਰ ਚਾਹਲ ਦਾ ਇਹ ਫਨੀ ਨਾਂ ਰੱਖਿਆ ਹੈ। ਖੁਦ ਯੁਜਵੇਂਦਰ ਚਾਹਲ ਨੇ ਇਸਦਾ ਖੁਲਾਸਾ ਕੀਤਾ ਹੈ। ਯੁਜਵੇਂਦਰ ਚਾਹਲ ਦੇ ਮੁਤਾਬਕ ਜਦੋਂ ਵੀ ਧੋਨੀ ਵਿਕਟ ਦੇ ਪਿੱਛਿਓ ਕੋਈ ਸਲਾਹ ਦਿੰਦੇ ਹਨ ਤਾਂ ਉਨ੍ਹਾਂ ਨੂੰ ਤਿਤਲੀ ਦੇ ਨਾਂ ਨਾਲ ਬੁਲਾਉਂਦੇ ਹਨ।

-ਕਿਉਂ ਰੱਖਿਆ ਇਹ ਨਾਮ?
ਧੋਨੀ ਨੇ ਯੁਜਵੇਂਦਰ ਚਾਹਲ ਨੂੰ ਤਿਤਲੀ ਨਾਂ ਕਿਉਂ ਦਿੱਤਾ ਹੈ, ਇਹ ਸਮਝਣਾ ਬਹੁਤ ਆਸਾਨ ਹੈ। ਦਰਅਸਲ ਯੁਜਵੇਂਦਰ ਚਾਹਲ ਟੀਮ ਇੰਡੀਆ ਦੇ ਦੂਜੇ ਖਿਡਾਰੀਆਂ ਦੇ ਮੁਕਾਬਲਾ ਬਹੁਤ ਕਮਜ਼ੋਰ ਨਜ਼ਰ ਆਉਂਦੇ ਹਨ ਇਕ ਪਾਸੇ ਜਿਥੇ ਦੂਜੇ ਖਿਡਾਰੀਆਂ ਦੇ ਸਿਕਸ ਪੈਕਸ ਹਨ ਅਤੇ ਯੁਜਵੇਂਦਰ ਅੰਡਰਵੇਟ ਦਿਖਾਈ ਦਿੰਦੇ ਬਨ। ਹਾਲਾਂਕਿ ਯੁਜਵੇਂਦਰ ਚਾਹਲ ਦਾ ਘੱਟ ਭਾਰ ਉਨ੍ਹਾਂ ਲਈ ਫਾਇਦੇਮੰਦ ਹੀ ਹੈ। ਯੁਜਵੇਂਦਰ ਮੈਦਾਨ 'ਤੇ ਬਹੁਤ ਫੁਰਤੀਲੇ ਦਿਖਾਈ ਦਿੰਦੇ ਹਨ।
ਵੈਸੇ ਧੋਨੀ ਹੀ ਨਹੀਂ ਦੂਜੇ ਖਿਡਾਰੀ ਵੀ ਯੁਜਵੇਂਦਰ ਚਾਹਲ ਵੀ ਮਜ਼ਾਕ ਬਣਾਉਂਦੇ ਹਨ। ਹਾਲ ਹੀ 'ਚ ਰੋਹਿਤ ਸ਼ਰਮਾ ਨੇ ਵੀ ਟਵੀਟ ਕਰ ਕੇ ਯੁਜਵੇਂਦਰ ਚਾਹਲ ਨੂੰ ਇਹ ਪੁੱਛਿਆ ਸੀ ਕਿ ਉਨ੍ਹਾਂ ਦਾ ਦੰਦ ਕਿੱਥੇ ਹੈ?


Related News