ਲੁਕਾਸ ਦੀ ਹੈਟ੍ਰਿਕ, ਟੋਟੇਨਹਮ ਚੈਂਪੀਅਨਸ ਲੀਗ ਦੇ ਪਹਿਲੀ ਵਾਰ ਫਾਈਨਲ ''ਚ

Friday, May 10, 2019 - 01:18 AM (IST)

ਐਮਸਟਰਡਮ- ਲੁਕਾਸ ਮੌਰਾ ਦੀ ਹੈਟ੍ਰਿਕ ਦੀ ਬਦੌਲਤ ਟੋਟੇਨਹਮ ਹੋਟਸਪੁਰ ਨੇ ਬੁੱਧਵਾਰ ਨੂੰ ਨੀਦਰਲੈਂਡ ਦੇ ਕਲੱਬ ਅਜਾਕਸ 'ਤੇ 3-2 ਦੀ ਸ਼ਾਨਦਾਰ ਜਿੱਤ ਨਾਲ ਚੈਂਪੀਅਨਸ ਫੁੱਟਬਾਲ ਲੀਗ ਟੂਰਨਾਮੈਂਟ ਦੇ ਇਤਿਹਾਸ ਵਿਚ ਪਹਿਲੀ ਵਾਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਸੈਮੀਫਾਈਨਲ ਦੇ ਪਹਿਲੇ ਗੇੜ ਵਿਚ ਅਜਾਕਸ ਨੇ 1-0 ਨਾਲ ਜਿੱਤ ਹਾਸਲ ਕੀਤੀ ਸੀ ਤੇ ਚੀਮ ਦੂਸਰੇ ਪੜਾਅ ਦੇ ਮੁਕਾਬਲੇ ਦੇ ਤਹਿ ਸਮੇਂ ਤੱਕ ਕੁੱਲ 3-2 ਨਾਲ ਅੱਗੇ ਚੱਲ ਰਹੀ ਸੀ ਪਰ ਬ੍ਰਾਜ਼ੀਲੀ ਖਿਡਾਰੀ ਲੁਕਾਸ ਦੇ 90+6 ਮਿੰਟ ਦੇ ਕੀਤੇ ਗਏ ਗੋਲ ਨਾਲ ਟੋਟੇਨਹਮ ਨੇ ਨੀਦਰਲੈਂਡ ਦੇ ਕਲੱਬ ਦੀਆਂ ਸਾਰੀਆਂ ਉਮੀਦਾਂ ਤੋੜ ਦਿੱਤੀਆਂ। ਦੋਵੇਂ ਟੀਮਾਂ ਦਾ ਕੁੱਲ ਸਕੋਰ 3-3 ਨਾਲ ਬਰਾਬਰ ਰਿਹਾ ਪਰ ਟੋਟੇਨਹਮ ਨੇ ਵਿਰੋਧੀ ਟੀਮ ਦੇ ਘਰੇਲੂ ਮੈਦਾਨ 'ਤੇ ਜ਼ਿਆਦਾ ਗੋਲ ਦੀ ਮਦਦ ਨਾਲ ਫਾਈਨਲ ਦੇ ਲਈ ਕੁਆਲੀਫਾਈ ਕੀਤਾ।

PunjabKesari

ਹੁਣ 1 ਜੂਨ ਨੂੰ ਮੈਡ੍ਰਿਡ ਵਿਚ ਹੋਣ ਵਾਲੇ ਫਾਈਨਲ ਵਿਚ ਟੋਟੇਨਹਮ ਦਾ ਸਾਹਮਣਾ ਲਿਵਰਪੂਲ ਨਾਲ ਹੋਵੇਗਾ। 


 


Gurdeep Singh

Content Editor

Related News