ਅਰਜਨਟੀਨਾ ਦੀ ਵਿਸ਼ਵਕੱਪ ਜੇਤੂ ਟੀਮ ਦੇ ਮੈਂਬਰ ਰਹੇ ਲੁਈਸ ਦਾ ਹੋਇਆ ਦਿਹਾਂਤ

08/14/2019 2:51:55 AM

ਨਵੀਂ ਦਿੱਲੀ— ਅਰਜਨਟੀਨਾ ਫੁੱਟਬਾਲ ਟੀਮ ਦੇ ਸਾਬਕਾ ਖਿਡਾਰੀ ਤੇ 1986 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਜੋਸ ਲੁਈਸ ਬ੍ਰਾਊਨ ਦੀ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਲੁਈਸ ਅਲਜਾਈਮਰ ਬੀਮਾਰੀ ਨਾਲ ਪੀੜ੍ਹਤ ਸੀ। ਉਹ 62 ਸਾਲ ਦੇ ਸਨ ਤੇ ਆਪਣੇ ਸਾਥੀਆਂ ਦੇ ਵਿਚ ਟਾਟਾ ਨਾਂ ਨਾਲ ਪ੍ਰਸਿੱਧ ਸੀ। 
ਲੁਈਸ ਨੇ ਅਰਜਨਟੀਨਾ ਦੇ ਲਈ 36 ਮੈਚ ਖੇਡੇ ਸਨ ਤੇ ਉਨ੍ਹਾਂ ਨੇ 1986 'ਚ ਵਿਸ਼ਵ ਕੱਪ ਫਾਈਨਲ ਮੁਕਾਬਲੇ 'ਚ ਪੱਛਮੀ ਜਰਮਨੀ ਵਿਰੁੱਧ ਪਹਿਲਾ ਗੋਲ ਕੀਤਾ ਸੀ। ਅਰਜਨਟੀਨਾ ਨੇ ਇਹ ਮੁਕਾਬਲਾ 3-2 ਨਾਲ ਜਿੱਤਿਆ ਸੀ। ਖਿਡਾਰੀ ਦੇ ਤੌਰ 'ਤੇ ਸੰਨਿਆਸ ਲੈਣ ਤੋਂ ਬਾਅਦ ਉਨ੍ਹਾਂ ਨੇ ਅਰਜਨਟੀਨਾ ਅੰਡਰ-23 ਟੀਮ ਦੇ ਕੋਚ ਰੂਪ 'ਚ ਕੰਮ ਕੀਤਾ ਤੇ 2008 ਦੇ ਓਲੰਪਿਕ 'ਚ ਟੀਮ ਨੂੰ ਜਿੱਤ ਦਿਵਾਉਣ 'ਚ ਮਹੱਤਵਪੂਰਨ ਭੂਮੀਕਾ ਨਿਭਾਈ ਸੀ।


Gurdeep Singh

Content Editor

Related News