ਕਿਸਮਤਵਾਲਾ ਹਾਂ ਕਿ ਕੋਹਲੀ ਨਾਲ ਖੇਡਣ ਦਾ ਮੌਕਾ ਮਿਲਿਆ : ਵਿਲੀਅਮਸਨ

Sunday, Jun 07, 2020 - 02:32 PM (IST)

ਮੁੰਬਈ : ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਖੁਦ ਨੂੰ ਕਿਸਮਤਵਾਲਾ ਮੰਨਦੇ ਹਨ ਕਿ ਉਸ ਨੂੰ ਵਿਰਾਟ ਕੋਹਲੀ ਨਾਲ ਖੇਡਣ ਦਾ ਮੌਕਾ ਮਿਲਿਆ। ਉਸ ਨੇ ਕਿਹਾ ਕਿ ਉਹ ਭਾਰਤੀ ਕਪਤਾਨ ਦੀ ਕ੍ਰਿਕਟ ਯਾਤਰਾ ਨਾਲ ਉਸ ਦੇ ਯੂਥ ਦੇ ਦਿਨਾਂ ਤੋਂ ਹੀ ਜੁੜੇ ਹਨ। ਵਿਲੀਅਮਸਨ ਅਤੇ ਕੋਹਲੀ ਦੋਵੇਂ ਹੀ ਮਲੇਸ਼ੀਆ ਵਿਚ 2008 ਵਿਚ ਖੇਡੇ ਗਏ ਆਈ. ਸੀ. ਸੀ. ਅੰਡਰ-19 ਵਰਲਡ ਕੱਪ ਦਾ ਹਿੱਸਾ ਸਨ, ਜਿਸ ਵਿਚ ਭਾਰਤ ਨੇ ਖਿਤਾਬ ਜਿੱਤਿਆ ਸੀ। ਹੁਣ ਇਹ ਦੋਵੇਂ ਹੀ ਇਸ ਖੇਡ ਦੇ ਧਾਕੜ ਬੱਲੇਬਾਜ਼ ਮੰਨੇ ਜਾਂਦੇ ਹਨ।

PunjabKesari

ਵਿਲੀਅਮਸਨ ਨੇ ਸਟਾਰ ਸਪੋਰਟਸ ਦੇ ਪ੍ਰੋਗਰਾਮ ਵਿਚ ਕਿਹਾ, ''ਹਾਂ ਅਸੀਂ ਕਿਸਮਤਵਾਲੇ ਹਾਂ ਜੋ ਸਾਨੂੰ ਇਕ-ਦੂਜੇ ਖਿਲਾਫ਼ ਖੇਡਣ ਦਾ ਮੌਕਾ ਮਿਲਿਆ ਹੈ। ਨੌਜਵਾਨ ਹੰਦਿਆ ਹੀ ਉਸ ਨਾਲ ਮਿਲਣਾ ਤੇ ਫਿਰ ਉਸ ਦੀ ਤਰੱਕੀ ਤੇ ਕ੍ਰਿਕਟ ਯਾਤਰਾ ਦਾ ਗਵਾਹ ਬਣਨਾ ਸ਼ਾਨਦਾਰ ਰਿਹਾ ਹੈ।''

PunjabKesari

ਅਸਲ ਵਿਚ ਉਹ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਜਿਸ ਨੇ ਅੰਡਰ-19 ਵਿਸ਼ਵ ਕੱਪ 2008 ਵਿਚ ਵਿਲੀਅਮਸਨ ਦੀ ਅਗਵਾਈ ਵਾਲੀ ਨਿਊਜ਼ੀਲੈਂਡ ਨੂੰ ਹਰਾਇਆ ਸੀ। ਇਸ ਵਿਸ਼ਵ ਕੱਪ ਵਿਚ ਰਵਿੰਦਰ ਜਡੇਜਾ, ਟ੍ਰੈਂਟ ਬੋਲਟ ਤੇ ਟਿਮ ਸਾਊਦੀ ਨੇ ਵੀ ਹਿੱਸਾ ਲਿਆ ਸੀ। ਵਿਲੀਅਮਸਨ ਨੇ ਕਿਹਾ ਕਿ ਇਹ ਦਿਲਚਸਪ ਹੈ ਕਿ ਅਸੀਂ ਲੰਬੇ ਸਮੇਂ ਤੋਂ ਇਕ-ਦੂਜੇ ਖਿਲਾਫ ਖੇਡ ਰਹੇ ਹਾਂ ਪਰ ਅਸਲ ਵਿਚ ਪਿਛਲੇ ਕੁਝ ਸਾਲਾਂ ਤੋਂ ਹੀ ਅਸੀਂ ਖੇਡ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਖੇਡ ਅਤੇ ਮੈਦਾਨੀ ਰਵੱਈਏ ਵਿਚ ਥੋੜਾ ਫਰਕ ਹੋਣ ਦੇ ਬਾਵਜੂਜ ਕੁਝ ਮਾਮਲਿਆਂ ਵਿਚ ਸਾਡੇ ਵਿਚਾਰ ਇਕ ਹੀ ਤਰ੍ਹਾਂ ਦੇ ਹੁੰਦੇ ਹਨ।


Ranjit

Content Editor

Related News