IPL 2022 : ਲਖਨਊ ਨੇ ਕੋਲਕਾਤਾ ਨੂੰ ਦਿੱਤਾ 177 ਦੌੜਾਂ ਦਾ ਟੀਚਾ
Saturday, May 07, 2022 - 09:14 PM (IST)
ਮੁੰਬਈ- ਲਖਨਊ ਸੁਪਰ ਜਾਇੰਟਸ ਨੇ ਸ਼ਨੀਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਹਮਣੇ 177 ਦੌੜਾਂ ਦਾ ਟੀਚਾ ਰੱਖਿਆ। ਕੋਲਕਾਤਾ ਨੇ ਟਾਸ ਜਿੱਤ ਕੇ ਲਖਨਊ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦੇ ਲਈ ਸੱਦਾ ਦਿੱਤਾ। ਕਪਤਾਨ ਕੇ. ਐੱਲ. ਰਾਹੁਲ ਬਦਕਿਸਮਤੀ ਨਾਲ ਪਹਿਲੇ ਓਵਰ ਦੀ ਪੰਜਵੀਂ ਗੇਂਦ 'ਤੇ ਹੀ ਰਨ ਆਊਟ ਹੋ ਗਏ। ਇਸ ਦੇ ਬਾਵਜੂਦ ਕਵਿੰਟਨ ਡੀ ਕਾਕ ਅਤੇ ਦੀਪਕ ਹੁੱਡਾ ਨੇ ਲਖਨਊ ਨੂੰ ਇਕ ਵਧੀਆ ਸ਼ੁਰੂਆਤ ਦਿੱਤੀ। ਦੋਵਾਂ ਨੇ ਦੂਜੇ ਵਿਕਟ ਦੇ ਲਈ 29 ਗੇਂਦਾਂ ਵਿਚ 71 ਦੌੜਾਂ ਜੋੜੀਆਂ। 10 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ 'ਤੇ ਲਖਨਊ ਵਧੀਆ ਸਥਿਤੀ ਵਿਚ ਲੱਗ ਰਹੀ ਸੀ ਪਰ ਵਿਚਾਲੇ ਦੇ ਓਵਰਾਂ ਵਿਚ ਪਾਰੀ ਦੀ ਰਫਤਾਰ ਘੱਟ ਹੋ ਗਈ।
ਅਗਲੇ ਅੱਠ ਓਵਰਾਂ ਵਿਚ ਲਖਨਊ ਸਿਰਫ 52 ਦੌੜਾਂ ਦੀ ਬਣਾ ਸਕੀ ਅਤੇ ਇਸ ਦੌਰਾਨ ਟੀਮ ਨੇ ਹੁੱਡਾ ਅਤੇ ਕਰੁਣਾਲ ਪੰਡਯਾ ਦੇ ਰੂਪ ਵਿਚ 2 ਕੀਮਤੀ ਵਿਕਟਾਂ ਗੁਆ ਦਿੱਤੀਆਂ। ਮੈਚ ਦੇ 19ਵੇਂ ਓਵਰ ਵਿਚ ਲਖਨਊ ਨੇ ਆਪਣਾ ਗੇਅਰ ਬਦਲਿਆ ਅਤੇ ਮਾਰਕਸ ਸਟੋਇਨਸ ਦੇ ਤਿੰਨ ਅਤੇ ਜੇਸਨ ਹੋਲਡਰ ਦੇ 2 ਛੱਕਿਆਂ ਦੀ ਬਦੌਲਤ ਸ਼ਿਵਮ ਮਾਵੀ ਦੇ ਇਸ ਓੲਰ ਵਿਚ 30 ਦੌੜਾਂ ਬਣਾਈਆਂ, ਹਾਲਾਂਕਿ ਸਟੋਇਨਸ ਇਸ ਓਵਰ ਵਿਚ ਆਊਟ ਵੀ ਹੋਏ। ਲਖਨਊ ਨੇ ਕੋਲਕਾਤਾ ਦੇ ਸਾਹਮਣੇ 177 ਦੌੜਾਂ ਦਾ ਟੀਚਾ ਰੱਖਿਆ ਹੈ। ਇਹ ਕੋਲਕਾਤਾ ਦੇ ਲਈ ਕਰੋ ਜਾਂ ਮਰੋ ਦਾ ਮੈਚ ਹੈ।
ਇਹ ਵੀ ਪੜ੍ਹੋ : IPL : ਰੋਹਿਤ ਸ਼ਰਮਾ ਨੇ ਮੁੰਬਈ ਇੰਡੀਅਨਜ਼ ਲਈ ਪੂਰੇ ਕੀਤੇ 200 ਛੱਕੇ, ਹਾਸਲ ਕੀਤੀ ਇਹ ਉਪਲਬਧੀ
ਪਲੇਇੰਗ ਇਲੈਵਨ :-
ਲਖਨਊ ਸੁਪਰ ਜਾਇੰਟਸ :- ਕਵਿੰਟਨ ਡੀ ਕਾਕ, ਕੇ. ਐਲ. ਰਾਹੁਲ (ਕਪਤਾਨ), ਦੀਪਕ ਹੁੱਡਾ, ਮਾਰਕਸ ਸਟੋਇਨਿਸ, ਕਰੁਣਾਲ ਪੰਡਯਾ, ਆਯੂਸ਼ ਬਡੋਨੀ, ਜੇਸਨ ਹੋਲਡਰ, ਦੁਸ਼ਮੰਥਾ ਚਮੀਰਾ, ਅਵੇਸ਼ ਖਾਨ/ਕੇ. ਗੌਤਮ, ਮੋਹਸਿਨ ਖਾਨ, ਰਵੀ ਬਿਸ਼ਨੋਈ।
ਇਹ ਵੀ ਪੜ੍ਹੋ : IPL ਟੀਮਾਂ ਨੇ ਦਿਖਾਈ ਦੱਖਣੀ ਅਫਰੀਕਾ ਦੀ ਨਵੀਂ ਟੀ-20 ਲੀਗ ’ਚ ਟੀਮ ਖਰੀਦਣ ’ਚ ਦਿਲਚਸਪੀ
ਕੋਲਕਾਤਾ ਨਾਈਟ ਰਾਈਡਰਜ਼ :- ਬਾਬਾ ਇੰਦਰਜੀਤ, ਆਰੋਨ ਫਿੰਚ, ਸ਼੍ਰੇਅਸ ਅਈਅਰ (ਕਪਤਾਨ), ਨਿਤੀਸ਼ ਰਾਣਾ, ਰਿੰਕੂ ਸਿੰਘ, ਸੁਨੀਲ ਨਾਰਾਇਣ, ਅਨੁਕੁਲ ਰਾਏ, ਆਂਦਰੇ ਰਸਲ, ਉਮੇਸ਼ ਯਾਦਵ, ਟਿਮ ਸਾਊਦੀ, ਸ਼ਿਵਮ ਮਾਵੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ