IPL 2022 : ਸ਼ੁਭਮਨ ਗਿੱਲ ਦਾ ਅਰਧ ਸੈਂਕੜਾ, ਗੁਜਰਾਤ ਨੇ ਲਖਨਊ ਨੂੰ ਦਿੱਤਾ 145 ਦੌੜਾਂ ਦਾ ਟੀਚਾ

05/10/2022 9:14:13 PM

ਪੁਣੇ- ਗੁਜਰਾਤ ਟਾਇਟਨਸ ਨੇ ਮੰਗਲਵਾਰ ਨੂੰ ਲਖਨਊ ਸੁਪਰ ਜਾਇੰਟਸ ਦੇ ਵਿਰੁੱਧ ਆਈ. ਪੀ. ਐੱਲ. ਮੈਚ ਵਿਚ ਚਾਰ ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾਈਆਂ। ਗੁਜਰਾਤ ਦੀ ਪਾਰੀ ਵਿਚ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਸੱਤ ਚੌਕਿਆਂ ਦੀ ਮਦਦ ਨਾਲ ਸਭ ਤੋਂ ਜ਼ਿਆਦਾ 63 ਦੌੜਾਂ ਬਣਾਈਆਂ ਪਰ ਉਨ੍ਹਾਂ ਨੇ ਇਸ ਨਿਜੀ ਸਕੋਰ ਦੇ ਲਈ 49 ਗੇਂਦਾਂ ਖੇਡੀਆਂ। ਇਸ ਤੋਂ ਇਲਾਵਾ ਓਪਨਿੰਗ ਕਰਨ ਉੱਤਰੇ ਰਿਧੀਮਾਨ ਸਾਹਾ ਨੇ 11 ਗੇਂਦਾਂ ਵਿਚ ਪੰਜ ਦੌੜਾਂ, ਮੈਥਿਊ ਵੇਡ ਨੇ ਸੱਤ ਗੇਂਦਾਂ 'ਤੇ 10 ਦੌੜਾਂ ਅਤੇ ਕਪਤਾਨ ਹਾਰਦਿਕ ਪੰਡਯਾ ਨੇ 13 ਗੇਂਦਾਂ ਵਿਚ 11 ਦੌੜਾਂ ਬਣਾਈਆਂ। ਡੇਵਿਡ ਮਿਲਰ ਦੇ 26 (24) ਅਤੇ ਰਾਹੁਲ ਤੇਵਤੀਆ ਦੀਆਂ 22 (16) ਦੀ ਬਦੌਲਤ ਗੁਜਰਾਤ ਲਖਨਊ ਨੂੰ 145 ਦੌੜਾਂ ਦਾ ਟੀਚਾ ਦੇ ਸਕੀ।

PunjabKesari

ਇਹ ਵੀ ਪੜ੍ਹੋ : ਖੇਡਾਂ ਤੇ ਯੂਥ ਸੇਵਾਵਾਂ ਵਿਭਾਗ ਦੇ ਬਜਟ ਲਈ ਜ਼ਰੂਰੀ ਸੁਝਾਅ
ਲਖਨਊ ਦੀ ਸਖਤ ਗੇਂਦਬਾਜ਼ੀ ਦੀ ਬਦੌਲਤ ਗੁਜਰਾਤ ਆਪਣੀ ਪਾਰੀ ਵਿਚ ਸਿਰਫ ਇਕ ਛੱਕਾ ਲਗਾ ਸਕੀ। ਸੁਪਰ ਜਾਇੰਟਸ ਦੇ ਤੇਜ਼ ਗੇਂਦਬਾਜ਼ ਆਵੇਸ਼ ਖਾਨ ਨੇ ਆਪਣੇ ਚਾਰ ਓਵਰਾਂ ਵਿਚ 26 ਦੌੜਾਂ 'ਤੇ 2 ਵਿਕਟਾਂ ਝਟਕੀਆਂ, ਜਦਕਿ ਮੋਹਸਿਨ ਖਾਨ ਨੇ ਆਪਣੇ ਚਾਰ ਓਵਰਾਂ ਦੇ ਵਿਚ 18 ਦੌੜਾਂ ਦਿੱਤੀਆਂ। ਕਰੁਣਾਲ ਪੰਡਯਾ ਨੇ ਆਪਣੇ ਚਾਰ ਓਵਰਾਂ ਓਵਰਾਂ ਦੇ ਕੋਟੇ ਵਿਚ 24 ਦੌੜਾਂ ਦਿੱਤੀਆਂ। ਲਖਨਊ ਦੀ ਇਕੋਨਾਮਿਕਲ ਗੇਂਦਬਾਜ਼ੀ ਦੇ ਵਿਚਾਲੇ ਮਹਿੰਗੇ ਸਾਬਿਤ ਹੋਏ ਜੇਸਨ ਹੋਲਡਰ ਨੇ 41 ਦੌੜਾਂ 'ਤੇ ਇਕ ਵਿਕਟ ਹਾਸਲ ਕੀਤਾ। ਕੇ. ਐੱਲ. ਰਾਹੁਲ ਦੇ ਸੁਪਰ ਜਾਇੰਟਸ ਨੂੰ ਇਹ ਮੈਚ ਜਿੱਤਣ ਦੇ ਲਈ 20 ਓਵਰਾਂ ਵਿਚ 145 ਦੌੜਾਂ ਬਣਾਉਣੀਆਂ ਹਨ। ਇਸ ਮੈਚ ਨੂੰ ਜਿੱਤਣ ਵਾਲੀ ਟੀਮ ਆਈ. ਪੀ. ਐੱਲ. 2022 ਦੇ ਪਲੇਅ ਆਫ ਵਿਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਜਾਵੇਗੀ।

PunjabKesari

ਇਹ ਵੀ ਪੜ੍ਹੋ : ਗਾਵਸਕਰ ਨੇ ਦੱਸਿਆ ਗੁਜਰਾਤ ਦੀ ਸਫ਼ਲਤਾ ਦਾ ਰਾਜ਼, ਕਿਹਾ- ਟੀਮ ਇਸ ਲਈ ਕਰ ਰਹੀ ਹੈ ਬਿਹਤਰੀਨ ਪ੍ਰਦਰਸ਼ਨ

PunjabKesari

ਪਲੇਇੰਗ ਇਲੈਵਨ --
ਗੁਜਰਾਤ ਟਾਇਟਨਸ-

ਸ਼ੁਭਮਨ ਗਿੱਲ, ਰਿਧੀਮਾਨ ਸਾਹਾ (ਵਿਕਟਕੀਪਰ), ਹਾਰਦਿਕ ਪੰਡਯਾ (ਕਪਤਾਨ), ਸਾਈ ਸੁਦਰਸਨ, ਡੇਵਿਡ ਮਿਲਰ, ਰਾਹੁਲ ਤਿਵੇਤੀਆ, ਰਾਸ਼ਿਦ ਖਾਨ, ਪ੍ਰਦੀਪ ਸਾਂਗਵਾਨ/ਯਸ਼ ਦਿਆਲ, ਅਲਜ਼ਾਰੀ ਜੋਸੇਫ, ਲਾਕੀ ਫਰਗਿਊਸਨ, ਮੁਹੰਮਦ ਸ਼ੰਮੀ।

ਲਖਨਊ ਸੁਪਰ ਜਾਇੰਟਸ-
ਕਵਿੰਟਨ ਡੀ ਕਾਕ (ਵਿਕਟਕੀਪਰ), ਕੇ. ਐੱਲ. ਰਾਹੁਲ (ਕਪਤਾਨ), ਦੀਪਕ ਹੁੱਡਾ, ਮਾਰਕਸ ਸਟੋਇਨਸ, ਕਰੁਣਾਲ ਪੰਡਯਾ, ਆਯੂਸ਼ ਬਡੋਨੀ, ਜੇਸਨ ਹੋਲਡਰ, ਦੁਸ਼ਮੰਥਾ ਚਮੀਰਾ, ਰਵੀ ਬਿਸ਼ਨੋਈ, ਅਵੇਸ਼ ਖਾਨ, ਮੋਹਸਿਨ ਖਾਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ


Gurdeep Singh

Content Editor

Related News