ਲਖਨਊ ਸੁਪਰ ਜਾਇੰਟਸ ਨੇ ਲਾਂਚ ਕੀਤੀ ਆਪਣੀ ਜਰਸੀ, ਜਾਣੋ ਕੀ ਹੈ ਇਸ ’ਚ ਖ਼ਾਸ

03/22/2022 9:33:36 PM

ਸਪੋਰਟਸ ਡੈਸਕ : ਲਖਨਊ ਸੁਪਰ ਜਾਇੰਟਸ ਨੇ ਮੰਗਲਵਾਰ ਨੂੰ ਆਪਣੀ ਨਵੀਂ ਆਈ. ਪੀ. ਐੱਲ. 2022 ਕਿੱਟ ਲਾਂਚ ਕੀਤੀ। ਕੇ. ਐੱਲ. ਰਾਹੁਲ ਦੀ ਅਗਵਾਈ ਵਾਲੀ ਫ੍ਰੈਂਚਾਈਜ਼ੀ 2022 ਸੀਜ਼ਨ ਲਈ ਹਰੇ-ਨੀਲੇ ਰੰਗ (ਸਿਆਨ) ਦੀ ਜਰਸੀ ਪਹਿਨੇਗੀ। ਐੱਲ. ਐੱਸ. ਜੀ. ਆਖਰੀ ਟੀਮ ਸੀ, ਜਦੋਂ ਸਾਰੀਆਂ ਫ੍ਰੈਂਚਾਈਜ਼ੀਜ਼ ਨੇ ਆਪਣੀ ਕਿੱਟ ਦਾ ਖੁਲਾਸਾ ਕੀਤਾ ਸੀ। ਲਖਨਊ ਟੀਮ ਹਲਕੇ ਨੀਲੇ ਰੰਗ ਦੀ ਜਰਸੀ ਪਹਿਨਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਦੇ ਕਿਨਾਰਿਆਂ ’ਤੇ ਨਾਰੰਗੀ ਤੇ ਹਰੇ ਰੰਗ ਦਾ ਹਾਈਲਾਈਟ ਹੋਵੇਗਾ। ਚੇਨਈ ਸੁਪਰ ਕਿੰਗਜ਼ ਇਕਲੌਤੀ ਅਜਿਹੀ ਟੀਮ ਬਚ ਗਈ ਹੈ, ਜਿਨ੍ਹਾਂ ਨੇ ਅਜੇ ਤਕ ਆਪਣੀ ਨਵੀਂ ਜਰਸੀ ਰਿਲੀਜ਼ ਨਹੀਂ ਕੀਤੀ ਹੈ।

ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼, ਪੰਜਾਬ ਕਿੰਗਜ਼, ਰਾਇਲ ਚੈਲੰਜਰਜ਼ ਬੈਂਗਲੁਰੂ, ਸਨਰਾਈਜ਼ਰਜ਼ ਹੈਦਰਾਬਾਦ, ਰਾਜਸਥਾਨ ਰਾਇਲਜ਼, ਦਿੱਲੀ ਕੈਪੀਟਲਜ਼ ਤੇ ਗੁਜਰਾਤ ਟਾਈਟਨਸ ਨੇ ਆਈ. ਪੀ. ਐੱਲ. 2022 ਲਈ ਆਪਣੀ ਜਰਸੀ ਲਾਂਚ ਕੀਤੀ ਸੀ, ਜੋ ਹੁਣ ਤੋਂ ਲੱਗਭਗ ਇਕ ਹਫ਼ਤਾ ਦੂਰ ਹੈ। ਜ਼ਿਕਰਯੋਗ ਹੈ ਕਿ ਲਖਨਊ ਸੁਪਰ ਜਾਇੰਟਸ ਦਾ ਪਹਿਲਾ ਮੈਚ ਗੁਜਰਾਤ ਟਾਈਟਨਸ ਦੇ ਨਾਲ 27 ਮਾਰਚ ਨੂੰ ਹੋਵੇਗਾ। ਲਖਨਊ ਟੀਮ ਦੀ ਕਮਾਨ ਕੇ. ਐੱਲ. ਰਾਹੁਲ ਦੇ ਹੱਥਾਂ ਵਿਚ ਹੈ ਤਾਂ ਉਥੇ ਹੀ ਗੁਜਰਾਤ ਟੀਮ ਦੀ ਅਗਵਾਈ ਹਾਰਦਿਕ ਪੰਡਯਾ ਕਰ ਰਹੇ ਹਨ। ਦੋਵੇਂ ਹੀ ਟੀਮਾਂ ਆਈ. ਪੀ. ਐੱਲ. ਦਾ ਆਪਣਾ ਪਹਿਲਾ ਸੀਜ਼ਨ ਖੇਡ ਰਹੀਆਂ ਹਨ।


Manoj

Content Editor

Related News