ਲੁਸੀਅਨ ਦੇ ਗੋਲ ਨੇ ਮੁੰਬਈ ਦਾ ਸੁਪਨਾ ਤੋੜਿਆ, ਚੇਨਈ ਪੁੱਜੀ ਪਲੇਆਫ ''ਚ

2/22/2020 3:28:14 PM

ਸਪੋਰਟਸ ਡੈਸਕ— ਕਪਤਾਨ ਲੁਸੀਅਨ ਗੋਇਨ ਦੇ ਆਪਣੇ ਸਾਬਕਾ ਕਲਬ ਦੇ ਖਿਲਾਫ ਕੀਤੇ ਗਏ ਗੋਲ ਦੀ ਮਦਦ ਨਾਲ ਦੋ ਵਾਰ ਦੀ ਚੈਂਪੀਅਨ ਚੇਨਈ ਐੱਫ. ਸੀ. ਨੇ ਸ਼ੁੱਕਰਵਾਰ ਨੂੰ ਇੱਥੇ ਮੁੰਬਈ ਸਿਟੀ ਐੱਫ. ਸੀ. ਨੂੰ 1-0 ਨਾਲ ਹਰਾ ਕੇ ਹੀਰੋ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ) ਦੇ ਪਲੇਆਫ 'ਚ ਜਗ੍ਹਾ ਬਣਾਈ। ਇਸ ਜਿਤ ਨਾਲ ਚੇਨਈ ਦੇ 17 ਮੈਚਾਂ 'ਚ 28 ਅੰਕ ਹੋ ਗਏ ਹਨ ਅਤੇ ਪਲੇਆਫ 'ਚ ਪੁੱਜਣ ਵਾਲੀ ਚੌਥੀ ਅਤੇ ਆਖਰੀ ਟੀਮ ਬਣ ਗਈ ਹੈ।

PunjabKesari

ਐੱਫ. ਸੀ. ਗੋਵਾ ਏ. ਟੀ. ਕੇ. ਅਤੇ ਬੈਂਗਲੁਰੂ ਐੱਫ. ਸੀ. ਪਹਿਲਾਂ ਹੀ ਪਲੇਆਫ 'ਚ ਪਹੁੰਚ ਚੁੱਕੀ ਹੈ। ਦੂਜੇ ਪਾਸੇ ਇਸ ਹਾਰ ਤੋਂ ਮੁੰਬਈ ਸਿਟੀ ਪਲੇਆਫ ਦੀ ਦੌੜ ਨਾਲ ਬਾਹਰ ਹੋ ਗਈ। ਮੁੰਬਈ ਦਾ ਲੀਗ ਪੜਾਅ 'ਚ ਇਹ ਆਖਰੀ ਮੈਚ ਸੀ ਜਦ ਕਿ ਚੇਨਈ ਨੂੰ ਅਜੇ ਲੀਗ ਪੜਾਅ 'ਚ ਆਪਣਾ ਆਖਰੀ ਮੈਚ ਅਗਲੇ ਹਫ਼ਤੇ ਨਾਰਥਈਸਟ ਯੂਨਾਈਟਿਡ ਐੱਫ. ਸੀ. ਦੇ ਖਿਲਾਫ ਖੇਡਣਾ ਹੈ। ਕਿਸੇ ਵੀ ਟੀਮ ਨੂੰ ਸ਼ੁਰੂ 'ਚ ਸਪੱਸ਼ਟ ਮੌਕਾ ਨਹੀਂ ਮਿਲਿਆ। ਮੁੰਬਈ ਸਿਟੀ ਨੂੰ ਦੂਜੇ ਹਾਫ 'ਚ ਦੱਸ ਖਿਡਾਰੀਆਂ ਦੇ ਨਾਲ ਖੇਡਣਾ ਪਿਆ। ਅਜਿਹੇ 'ਚ ਗੋਇਨ ਦਾ 83ਵੇਂ ਮਿੰਟ 'ਚ ਕੀਤਾ ਗਿਆ ਗੋਲ ਚੇਨਈ ਲਈ ਪਲੇਆਫ 'ਚ ਸਥਾਨ ਸੁਰੱਖਿਅਤ ਕਰਨ ਲਈ ਸਮਰੱਥ ਸੀ। ਮੁੰਬਈ ਸਿਟੀ ਲੀਗ ਪੜਾਅ 'ਚ 26 ਅੰਕਾਂ ਦੇ ਨਾਲ 5ਵੇਂ ਸਥਾਨ 'ਤੇ ਰਿਹਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ