IPL 2022 : ਪ੍ਰਿਥਵੀ ਦਾ ਅਰਧ ਸੈਂਕੜਾ, ਦਿੱਲੀ ਨੇ ਲਖਨਊ ਨੂੰ ਦਿੱਤਾ 150 ਦੌੜਾਂ ਦਾ ਟੀਚਾ
Thursday, Apr 07, 2022 - 09:14 PM (IST)
ਨਵੀਂ ਮੁੰਬਈ- ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਦੇ ਤੂਫਾਨੀ ਅਰਧ ਸੈਂਕੜੇ ਤੋਂ ਬਾਅਦ ਲਖਨਊ ਸੁਪਰ ਜਾਇੰਟਸ ਦੇ ਗੇਂਦਬਾਜ਼ਾਂ ਨੇ ਵਧੀਆ ਵਾਪਸੀ ਕਰਕੇ ਦਿੱਲੀ ਕੈਪੀਟਲਸ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਵਿਚ ਵੀਰਵਾਰ ਨੂੰ ਇੱਥੇ ਤਿੰਨ ਵਿਕਟਾਂ 'ਤੇ 149 ਦੌੜਾਂ ਬਣਾਈਆਂ। ਸਾਹ ਨੇ 34 ਗੇਂਦਾਂ 'ਤੇ 61 ਦੌੜਾਂ ਬਣਾਈਆਂ, ਜਿਸ ਵਿਚ 9 ਚੌਕੇ ਅਤੇ 2 ਛੱਕੇ ਸ਼ਾਮਿਲ ਹਨ। ਕਪਤਾਨ ਰਿਸ਼ਭ ਪੰਤ (36 ਗੇਂਦਾਂ ਵਿਤ ਅਜੇਤੂ 39 ਦੌੜਾਂ, ਤਿੰਨ ਚੌਕੇ, 2 ਛੱਕੇ) ਅਤੇ ਸਰਫਰਾਜ ਖਾਨ (28 ਗੇਂਦਾਂ 'ਤੇ ਅਜੇਤੂ 36, ਤਿੰਨ ਚੌਕੇ) ਨੇ ਚੌਥੇ ਵਿਕਟ ਦੇ ਲ਼ਈ 75 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ।
ਇਹ ਖ਼ਬਰ ਪੜ੍ਹੋ-ਅਲਪਾਈਨ ਸਕੀ ਰੇਸਰ Lindsey vonn ਲੌਰੀਅਸ ਪੁਰਸਕਾਰ ਸਮਾਰੋਹ ਦੀ ਕਰੇਗੀ ਮੇਜ਼ਬਾਨੀ
ਲਖਨਊ ਵਲੋਂ ਲੈੱਗ ਸਪਿਨਰ ਰਵੀ ਬਿਸ਼ਨੋਈ ਨੇ 22 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਜੇਸਨ ਹੋਲਡਰ (4 ਓਵਰਾਂ ਵਿਚ 30 ਦੌੜਾਂ) ਅਤੇ ਆਵੇਸ਼ ਖਾਨ (ਤਿੰਨ ਓਵਰਾਂ ਵਿਚ 32 ਦੌੜਾਂ) ਨੇ ਆਖਰੀ ਤਿੰਨ ਓਵਰਾਂ ਵਿਚ ਕੇਵਲ 19 ਦੌੜਾਂ ਦਿੱਤੀਆਂ। ਪਾਰੀ ਦੇ ਸ਼ੁਰੂਆ ਵਿਚ ਸਾਰੀਆਂ ਦੀਆਂ ਨਜ਼ਰਾਂ ਡੇਵਿਡ ਵਾਰਨਰ 'ਤੇ ਲੱਗੀਆਂ ਹੋਈਆਂ ਸਨ ਜੋ 9 ਸਾਲ ਬਾਅਦ ਦਿੱਲੀ ਕੈਪੀਟਲਸ ਵਿਚ ਵਾਪਸੀ ਕਰ ਰਹੇ ਸਨ।
ਦਿੱਲੀ ਦਾ ਸਕੋਰ ਬਿਨਾਂ ਕਿਸੇ ਨੁਕਸਾਨ 'ਤੇ 67 ਦੌੜਾਂ ਸੀ ਪਰ ਬਾਅਦ ਵਿਚ ਤਿੰਨ ਵਿਕਟਾਂ ਡਿੱਗਣ 'ਤੇ 74 ਦੌੜਾਂ ਹੋ ਗਿਆ। ਵਾਰਨਰ 12 ਗੇਂਦਾਂ ਵਿਚ ਕੇਵਲ ਚਾਰ ਦੌਰਾਂ ਹੀ ਬਣਾ ਸਕੇ, ਜਿਸ ਨੂੰ ਬਿਸ਼ਨੋਈ ਨੇ ਆਊਟ ਕੀਤਾ। ਇਸ ਤੋਂ ਬਾਅਦ ਰੋਵਮੈਨ ਪਾਵੇਲ (10 ਗੇਂਦਾਂ 'ਤੇ ਤਿੰਨ ਦੌੜਾਂ) ਦੀਆਂ ਗੁੱਲੀਆਂ ਉੱਡਾ ਦਿੱਤੀਆਂ। ਆਖਰੀ ਤਿੰਨ ਓਵਰਾਂ ਵਿਚ ਕੇਵਲ ਇਕ ਚੌਕਾ ਲੱਗਿਆ।
ਇਹ ਖ਼ਬਰ ਪੜ੍ਹੋ- ਟੈਨਿਸ ਮੈਚ ਹਾਰਨ ਤੋਂ ਬਾਅਦ ਜੂਨੀਅਰ ਖਿਡਾਰੀ ਕੌਮੇ ਨੇ ਵਿਰੋਧੀ ਨੂੰ ਮਾਰਿਆ ਥੱਪੜ
ਪਲੇਇੰਗ ਇਲੈਵਨ-
ਲਖਨਊ ਸੁਪਰ ਜਾਇੰਟਸ :- ਕੇ.ਐੱਲ. ਰਾਹੁਲ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਮਨੀਸ਼ ਪਾਂਡੇ, ਏਵਿਨ ਲੁਈਸ, ਦੀਪਕ ਹੁੱਡਾ, ਆਯੁਸ਼ ਬਡੋਨੀ, ਕਰੁਣਾਲ ਪੰਡਯਾ, ਜੇਸਨ ਹੋਲਡਰ, ਐਂਡਰਿਊ ਟਾਈ, ਰਵੀ ਬਿਸ਼ਨੋਈ, ਅਵੇਸ਼ ਖਾਨ।
ਦਿੱਲੀ ਕੈਪੀਟਲਸ : -ਪ੍ਰਿਥਵੀ ਸ਼ਾਹ, ਡੇਵਿਡ ਵਾਰਨਰ, ਮਨਦੀਪ ਸਿੰਘ, ਰਿਸ਼ਭ ਪੰਤ (ਕਪਤਾਨ, ਵਿਕਟਕੀਪਰ), ਲਲਿਤ ਯਾਦਵ, ਰੋਵਮੈਨ ਪਾਵੇਲ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਕੁਲਦੀਪ ਯਾਦਵ, ਐਨਰਿਕ ਨੌਰਟਜੇ, ਮੁਸਤਾਫਿਜ਼ੁਰ ਰਹਿਮਾਨ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।