ਫਾਈਟਿੰਗ ਈਵੈਂਟ ਦੌਰਾਨ ਹੋਇਆ ਸੀ ਪੇਜ-ਆਸਟਿਨ ਵਿਚਾਲੇ ਪਿਆਰ

02/06/2018 5:02:18 AM

ਜਲੰਧਰ — ਮਸ਼ਹੂਰ ਐੱਮ. ਐੱਮ. ਏ. ਫਾਈਟਰ ਪੇਜ ਵਾਨਜ਼ੈਂਟ ਨੇ ਆਪਣੇ ਹੀ ਦੇਸ਼ ਦੇ ਫਾਈਟਰ ਆਸਟਿਨ ਵਾਂਡਰਫੋਰਡ ਨਾਲ ਮੰਗਣੀ ਕਰ ਲਈ ਹੈ। 23 ਸਾਲ ਦੀ ਪੇਜ ਨੂੰ ਰਿੰਗ ਦੀ ਸਭ ਤੋਂ ਖਤਰਨਾਕ ਫਾਈਟਰ ਦੇ ਰੂਪ 'ਚ ਜਾਣਿਆ ਜਾਂਦਾ ਹੈ। ਉਸ ਨੇ ਆਪਣੇ ਕੈਰੀਅਰ ਵਿਚ ਕੁਲ 11 ਫਾਈਟਸ ਲੜੀਆਂ ਹਨ। 7 ਜਿੱਤਾਂ 'ਚੋਂ ਉਸ ਨੇ ਚਾਰ ਨਾਕਆਊਟ ਮੁਕਾਬਲੇ ਖੇਡੇ ਹਨ। ਆਸਟਿਨ ਵੀ ਐੱਮ. ਐੱਮ. ਏ. ਦਾ ਪ੍ਰਸਿੱਧ ਫਾਈਟਰ ਹੈ। ਦੋਵਾਂ 'ਚ ਪਿਆਰ ਵੱਖ-ਵੱਖ ਫਾਈਟਿੰਗ ਈਵੈਂਟਸ ਦੌਰਾਨ ਵਾਰ-ਵਾਰ ਮਿਲਣ ਤੋਂ ਬਾਅਦ ਹੀ ਹੋਇਆ ਸੀ। 
ਬੀਤੇ ਦਿਨ ਪੇਜ ਨੇ ਸੋਸ਼ਲ ਸਾਈਟ 'ਤੇ ਇਕ ਫੋਟੋ ਵੀ ਪਾਈ ਸੀ, ਜਿਸ 'ਚ ਆਸਟਿਨ ਪੇਜ ਨੂੰ ਪ੍ਰਪੋਜ਼ ਕਰਦਾ ਨਜ਼ਰ ਆ ਰਿਹਾ ਸੀ। ਪੇਜ ਦੇ ਸੋਸ਼ਲ ਸਾਈਟਸ 'ਤੇ ਲੱਖਾਂ ਪ੍ਰਸ਼ੰਸਕ ਹਨ। ਆਸਟਿਨ ਬਾਰੇ ਗੱਲ ਕਰਦੇ ਹੋਏ ਪੇਜ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਬਹੁਤ ਕੇਅਰਿੰਗ ਇਨਸਾਨ ਹੈ। ਰਿੰਗ ਵਿਚ ਉਸ ਦਾ ਜੋਸ਼ ਕਮਾਲ ਦਾ ਹੈ। ਮੈਂ ਉਸ ਤੋਂ ਸ਼ੁਰੂ ਤੋਂ ਹੀ ਪ੍ਰਭਾਵਿਤ ਰਹੀ ਹਾਂ। ਇਹ ਇਕ ਵੱਡਾ ਕਾਰਨ ਬਣਿਆ ਕਿ ਮੈਂ ਉਸ ਦੇ ਨੇੜੇ ਗਈ, ਉਂਝ ਆਸਟਿਨ ਵੀ ਮੈਨੂੰ ਪਸੰਦ ਕਰਦਾ ਹੈ।

 


Related News