ਈਰਾਨ ਦੇ ਸਾਈਪਾ ਤੋਂ 0-4 ਨਾਲ ਹਾਰਿਆ ਮਿਨਰਵਾ

02/12/2019 11:28:05 PM

ਤੇਹਰਾਨ— ਮਿਨਰਵਾ ਪੰਜਾਬ ਏ. ਐੱਫ. ਸੀ. ਚੈਂਪੀਅਨਸ ਲੀਗ ਦੇ ਸ਼ੁਰੂਆਤੀ ਦੌਰ ਦੇ ਮੈਚ 'ਚ ਮੰਗਲਵਾਰ ਨੂੰ ਇੱਥੇ ਈਰਾਨ ਦੀ ਟੀਮ ਸਾਈਪਾ ਏ. ਐੱਫ. ਸੀ. ਦੇ ਹੱਥੋਂ 0-4 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਮਿਨਰਵਾ ਨੇ 8ਵੇਂ ਮਿੰਟ 'ਚ ਗੋਲ ਗੁਆ ਦਿੱਤਾ ਸੀ। ਅਰਾਸ਼ ਰੇਜਾਵਾਂਦ ਨੇ ਪੇਲਨਟੀ 'ਤੇ ਗੋਲ ਕਰਕੇ ਈਰਾਨੀ ਟੀਮ ਨੂੰ ਬੜ੍ਹਤ ਹਾਸਲ ਕਰਵਾਈ। ਅਰਮਾਨ ਰੇਮਜਾਨੀ ਨੇ ਮੇਜਬਾਨ ਟੀਮ ਵਲੋਂ 24ਵੇਂ ਮਿੰਟ 'ਚ ਦੂਸਰਾ ਗੋਲ ਕੀਤਾ। ਸਾਈਪਾ ਨੇ ਦੂਸਰੇ ਹਾਫ 'ਚ 2 ਗੋਲ ਕੀਤੇ। ਸੈਮੁਅਲ ਸਰਫੋ ਨੇ 73ਵੇਂ ਤੇ ਰੇਜਾਵਾਂਦ ਨੇ 81ਵੇਂ ਮਿੰਟ 'ਚ ਗੋਲ ਕਰਕੇ ਆਪਣੀ ਟੀਮ ਦੇ ਲਈ ਵੱਡੀ ਜਿੱਤ ਪੱਕੀ ਕਰ ਦਿੱਤੀ।


Gurdeep Singh

Content Editor

Related News