ਨੇੜਲੇ ਫਰਕ ਨਾਲ ਮੈਚ ਗੁਆਉਣਾ ਪੰਜਾਬ ਲਈ ਆਮ ਜਿਹੀ ਗੱਲ ਬਣ ਗਈ ਹੈ : ਕੁੰਬਲੇ

Wednesday, Sep 22, 2021 - 07:55 PM (IST)

ਦੁਬਈ- ਪੰਜਾਬ ਕਿੰਗਜ਼ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਮੰਨਿਆ ਕਿ ਉਨ੍ਹਾਂ ਦੀ ਟੀਮ ਲਈ ਨੇੜਲੇ ਫਰਕ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਗੁਆਉਣਾ ਇਕ ਆਮ ਜਿਹੀ ਗੱਲ ਹੋ ਗਈ ਹੈ। ਉਸ ਨੇ ਕਿਹਾ ਕਿ ਰਾਜਸਥਾਨ ਰਾਇਲਜ਼ ਵਿਰੁੱਧ 2 ਦੌੜਾਂ ਦੀ ਹਾਰ ਨੂੰ ਪਚਾ ਪਾਉਣਾ ਬੇਹੱਦ ਮੁਸ਼ਕਿਲ ਹੈ।

PunjabKesari
ਪੰਜਾਬ ਦੀ ਟੀਮ ਨੂੰ ਮੰਗਲਵਾਰ ਦੀ ਰਾਤ ਨੂੰ ਖੇਡੇ ਗਏ ਮੈਚ ’ਚ ਅੰਤਿਮ ਓਵਰ ’ਚ ਸਿਰਫ 4 ਦੌੜਾਂ ਦੀ ਲੌੜ ਸੀ ਪਰ ਰਾਇਲਜ਼ ਦੇ ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਨੇ ਨਿਕੋਲਸ ਪੂਰਨ ਅਤੇ ਦੀਪਕ ਹੁੱਡਾ ਨੂੰ ਆਊਟ ਕੀਤਾ। ਇਸ ਓਵਰ ’ਚ ਸਿਰਫ 1 ਦੌੜ ਦੇ ਕੇ ਆਪਣੀ ਟੀਮ ਨੂੰ ਰੋਮਾਂਚਕ ਜਿੱਤ ਦੁਆਈ। ਕੁੰਬਲੇ ਨੇ ਕਿਹਾ ਕਿ ਹਾਂ, ਇਹ ਆਮ ਜਿਹੀ ਗੱਲ ਹੋ ਗਈ ਹੈ। ਲੱਗਦਾ ਹੈ ਕਿ ਜਦੋਂ ਵੀ ਅਸੀਂ ਦੁਬਈ ਵਿਚ ਖੇਡਦੇ ਹਾਂ ਤਾਂ ਇਸ ਤਰ੍ਹਾਂ ਹੁੰਦਾ ਹੈ। ਅਸੀਂ ਸਪੱਸ਼ਟ ਸੰਦੇਸ਼ ਦਿੱਤਾ ਸੀ ਕਿ ਮੈਚ 19 ਓਵਰ ’ਚ ਜਿੱਤਣਾ ਹੈ ਅਤੇ ਇਸ ਰਵੱਈਏ ਨਾਲ ਹੀ ਖੇਡਣਾ ਚਾਹੀਦਾ ਸੀ। ਬਦਕਿਸਮਤੀ ਨਾਲ ਅਸੀਂ ਮੈਚ ਆਖਰੀ ਓਵਰ ਤੱਕ ਖਿੱਚ ਕੇ ਲੈ ਗਏ। ਪੰਜਾਬ ਕਿੰਗਜ਼ ਦੇ ਅਰਸ਼ਦੀਪ ਨੇ ਚਾਰ ਓਵਰਾਂ ਵਿਚ ਪੰਜ ਵਿਕਟਾਂ ਹਾਸਲ ਕਰਕੇ ਆਪਣੇ ਆਈ. ਪੀ. ਐੱਲ. ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਮੁਹੰਮਦ ਸ਼ਮੀ ਨੇ ਵੀ ਤਿੰਨ ਵਿਕਟਾਂ ਹਾਸਲ ਕੀਤੀਆਂ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News