ਲਾਰਡਸ ਕ੍ਰਿਕਟ ਦਾ ਘਰ ਤਾਂ ਵਿੰਬਲਡਨ ਟੈਨਿਸ ਦਾ ਮੱਕਾ : ਸਚਿਨ
Sunday, Jul 13, 2025 - 11:30 AM (IST)

ਲੰਡਨ- ਵਿੰਬਲਡਨ 2025 ’ਚ ਸਚਿਨ ਤੇਂਦੁਲਕਰ ਨੇ ਵਿੰਬਲਡਨ ’ਚ ਜਾਣ ਦੇ ਆਪਣੇ ਤਜਰਬੇ, ਟੈਨਿਸ ਦੇ ਦਿੱਗਜਾਂ ਪ੍ਰਤੀ ਆਪਣੀ ਪ੍ਰਸ਼ੰਸਾ ਅਤੇ ਕ੍ਰਿਕਟ ਤੇ ਟੈਨਿਸ ’ਚ ਹੈਰਾਨੀਜਨਕ ਸਮਾਨਤਾਵਾਂ ਨੂੰ ਸਾਂਝਾ ਕੀਤਾ। ਆਪਣੇ ਜੀਵਨ ’ਚ ਵਿੰਬਲਡਨ ਦੇ ਮਹੱਤਵ ’ਤੇ ਸਚਿਨ ਨੇ ਕਿਹਾ,‘‘ਇਹ ਬੇਭਰੋਸੇਯੋਗ ਹੈ। ਜਿਵੇਂ ਲੋਕ ਕਹਿੰਦੇ ਹਨ ਕਿ ਲਾਰਡਸ ਕ੍ਰਿਕਟ ਦਾ ਘਰ ਹੈ, ਉਂਝ ਹੀ ਇਹ ਟੈਨਿਸ ਦਾ ਮੱਕਾ ਹੈ। ਮੈਂ ਵਿੰਬਲਡਨ ਵੇਖਦੇ ਹੋਏ ਵੱਡਾ ਹੋਇਆ ਹਾਂ ਅਤੇ 7-8 ਸਾਲ ਦੀ ਉਮਰ ਤੋਂ ਹੀ, ਜਦੋਂ ਮੈਂ ਟੈਨਿਸ ਨੂੰ ਥੋੜ੍ਹਾ-ਬਹੁਤ ਸਮਝਣਾ ਸ਼ੁਰੂ ਕੀਤਾ, ਉਦੋਂ ਤੋਂ ਮੇਰੇ ਲਈ ਹਮੇਸ਼ਾ ਵਿੰਬਲਡਨ ਸਭ ਤੋਂ ਪਹਿਲਾਂ ਅਤੇ ਫਿਰ ਬਾਕੀ ਗਰੈਂਡ ਸਲੈਮ ਹੀ ਰਹੇ ਹਨ। ਇਸ ਲਈ ਮੇਰੇ ਲਈ, ਇਹ ਸਰਵਸ੍ਰੇਸ਼ਠ ਹੈ। ਮੈਂ ਕਈ ਟੈਨਿਸ ਖਿਡਾਰੀਆਂ ਨਾਲ ਗੱਲ ਕੀਤੀ ਹੈ ਅਤੇ ਉਹ ਸਾਰੇ ਇਸ ਟੂਰਨਾਮੈਂਟ ਨੂੰ ਸਭ ਤੋਂ ’ਤੇ ਮੰਨਦੇ ਹਨ।’’