ਫੋਨ ਬੂਥ 'ਚ ਇਕੱਠੇ ਨਜ਼ਰ ਆਏ ਆਥਿਆ-KL Rahul, ਤਸਵੀਰ ਸ਼ੇਅਰ ਕਰ ਬੋਲੇ 'ਹੈਲੋ ਦੇਵੀ ਪ੍ਰਸ਼ਾਦ'

12/29/2019 1:05:27 PM

ਨਵੀਂ ਦਿੱਲੀ : ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਇਕ ਵਾਰ ਫਿਰ ਤੋਂ ਬਾਲੀਵੁੱਡ ਅਦਾਕਾਰਾ ਆਥਿਆ ਸ਼ੈੱਟੀ ਦੇ ਨਾਲ ਸਪਾਟ ਹੋਏ ਹਨ। ਰਾਹੁਲ ਕ੍ਰਿਕਟ ਤੋਂ ਬ੍ਰੇਕ ਲੈ ਕੇ ਇਨ੍ਹੀ ਦਿਨੀ ਕੋਹ ਸਮੁਈ ਵਿਚ ਆਪਣੇ ਦੋਸਤਾਂ ਦੇ ਨਾਲ ਵਕੇਸ਼ਨ 'ਤੇ ਹਨ। ਇਨ੍ਹਾਂ ਦੋਸਤਾਂ ਵਿਚ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਬੇਟੀ ਆਥਿਆ ਸ਼ੈੱਟੀ ਵੀ ਸ਼ਾਮਲ ਹੈ।

 
 
 
 
 
 
 
 
 
 
 
 
 
 

Hello, devi prasad....?

A post shared by KL Rahul👑 (@rahulkl) on Dec 27, 2019 at 10:15pm PST

ਰਾਹੁਲ ਨੇ ਖੁਦ ਹੀ ਆਥਿਆ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਦੋਵੇਂ ਇਕ ਟੈਲੀਫੋਨ ਬੂਥ ਵਿਚ ਖੜੇ ਦਿਸ ਰਹੇ ਹਨ। ਰਾਹੁਲ ਦੇ ਕੰਨ 'ਤੇ ਫੋਨ ਲੱਗਾਇਆ ਹੋਇਆ ਹੈ ਜਦਕਿ ਆਥਿਆ ਹੱਸਦਿਆਂ ਦਿਸ ਰਹੀ ਹੈ। ਉਸ ਤਸਵੀਰ ਦੇ ਨਾਲ ਰਾਹੁਲ ਨੇ ਬਾਲੀਵੁੱਡ ਦੀ ਮਸ਼ਹੂਰ ਮੂਵੀ 'ਹੇਰਾ ਫੇਰੀ' ਦਾ ਮਸ਼ਹੂਰ ਡਾਇਲਾਗ 'ਹੈਲੋ ਦੇਵੀ ਪ੍ਰਸ਼ਾਦ' ਲਿਖਿਆ ਹੈ।

PunjabKesari

ਦੋਵਾਂ ਦੀ ਇਸ ਪੋਸਟ ਨੂੰ ਇੰਸਟਾਗ੍ਰਾਮ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਖਾਸ ਗੱਲ ਇਹ ਰਹੀ ਕਿ ਰਾਹੁਲ ਦੀ ਉਸ ਤਸਵੀਰ 'ਤੇ ਹਾਰਦਿਕ ਪੰਯਡਾ, ਸ਼ਿਖਰ ਧਵਨ, ਕਰੁਣਾਲ ਪੰਡਯਾ ਦੀ ਪਤਨੀ ਪੰਖੁੜੀ ਸ਼ਰਮਾ, ਆਥਿਆ ਦੇ ਪਿਤਾ ਸੁਨੀਲ ਸ਼ੈੱਟੀ, ਮਯੰਕ ਅਗਰਵਾਲ, ਮੰਦੀਪ ਸਿੰਘ, ਆਥਿਆ ਦੇ ਭਰਾ ਅਹਾਨ ਸ਼ੈੱਟੀ, ਕ੍ਰਿਕਟਰ ਸੂਰਯਾ ਕੁਮਾਰ ਨੇ ਵੀ ਮਜ਼ੇਦਾਰ ਕੁਮੈਂਟ ਕੀਤੇ ਹਨ।

PunjabKesari

ਦੱਸ ਦਈਏ ਕਿ ਕੇ. ਐੱਲ. ਰਾਹੁਲ ਅਤੇ ਆਥਿਆ ਸ਼ੈੱਟੀ ਵਿਚ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਆਥਿਆ ਦੀ ਸਹੇਲੀ ਨਿਧੀ ਅਗਰਵਾਲ ਦੇ ਨਾਲ ਵੀ ਰਾਹੁਲ ਦੇ ਰਿਲੇਸ਼ਨ ਦੀਆਂ ਖਬਰਾਂ ਵੀ ਸੁਰਖੀਆਂ ਬਟੋਰ ਚੁੱਕੀਆਂ ਹਨ ਪਰ ਨਿਧੀ ਨੇ ਖੁਦ ਹੀ ਮਾਮਲੇ ਤੋਂ ਪੱਲਾ ਝਾੜ ਕੇ ਸਾਰੀਆਂ ਅਫਵਾਹਾਂ 'ਤੇ ਰੋਕ ਲਗਾ ਦਿੱਤੀ ਸੀ। ਹੁਣ ਇਕ ਵਾਰ ਫਿਰ ਤੋਂ ਰਾਹੁਲ ਅਤੇ ਆਥਿਆ ਇਕੱਠੇ ਹੋਏ ਹਨ। ਦੋਵਾਂ ਦੀ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ