ਲੰਬੀ ਦੂਰੀ ਦੀ ਦੌੜਾਕ ਕਿਰਨਜੀਤ ਕੌਰ ''ਤੇ 4 ਸਾਲ ਦਾ ਲੱਗਾ ਬੈਨ

Saturday, May 30, 2020 - 11:31 AM (IST)

ਲੰਬੀ ਦੂਰੀ ਦੀ ਦੌੜਾਕ ਕਿਰਨਜੀਤ ਕੌਰ ''ਤੇ 4 ਸਾਲ ਦਾ ਲੱਗਾ ਬੈਨ

ਸਪੋਰਟਸ ਡੈਸਕ : ਪਿਛਲੇ ਸਾਲ ਭਾਰਤੀਆਂ ਵਿਚ ਟਾਟਾ ਸਟੀਲ ਕੋਲੋਕਾਤਾ 25K ਜਿੱਤਣ ਵਾਲੀ ਲੰਬੀ ਦੂਰੀ ਦੀ ਦੌੜਾਕ ਕਿਰਨਜੀਤ ਕੌਰ 'ਤੇ ਵਿਸ਼ਵ ਐਥਲੈਟਿਕਸ ਡੋਪਿੰਗ ਰੋਕੂ ਏਜੰਸੀ ਨੇ ਪਾਬੰਦੀਸ਼ੁਦਾ ਪਦਾਰਥ ਦੇ ਇਸਤੇਮਾਲ ਦੇ ਦੋਸ਼ 'ਚ 4 ਸਾਲ ਦੀ ਪਾਬੰਦੀ ਲਗਾ ਦਿੱਤੀ। ਰਾਸ਼ਟਰੀ ਡੋਪ ਜਾਂਚ ਲੈਬੋਰੇਟਰੀ 'ਤੇ ਵਿਸ਼ਵ ਡੋਪਿੰਗ ਰੋਕੂ ਏਜੰਸੀ ਨੇ ਪਾਬੰਦੀ ਲਗਾਈ ਹੈ। ਇਸੇ ਵਜ੍ਹਾ ਤੋਂ ਕਿਰਨਜੀਤ ਦੇ ਸੈਂਪਲ ਦੋਹਾ ਵਿਚ ਵਾਡਾ ਦੇ ਅਧੀਨ ਲੈਬ ਵਿਚ ਭੇਜੇ ਗਏ ਸੀ। 32 ਸਾਲਾ ਕੌਰ ਤੋਂ ਟਾਟਾ ਸਟੀਲ ਕੋਲੋਕਾਤਾ 25K ਦਾ ਚੋਟੀ ਪੁਰਸਕਾਰ ਵੀ ਖੋਹ ਲਿਆ ਜਾਵੇਗਾ। ਉਸਦੀ ਪਾਬੰਦੀ ਦਾ ਸਮਾਂ 15 ਦਸੰਬਰ ਤੋਂ ਸ਼ੁਰੂ ਹੋ ਗਿਆ ਹੈ, ਜਿਸ ਦਿਨ ਉਸ ਦੇ ਸੈਂਪਲ ਲਏ ਗਏ ਸੀ। ਵਿਸ਼ਵ ਐਥਲੈਟਿਕਸ ਨੇ 26 ਫਰਵਰੀ ਨੂੰ ਉਸ ਨੂੰ ਅਸਥਾਈ ਤੌਰ 'ਤੇ ਸਸਪੈਂਡ ਕਰ ਦਿੱਤਾ ਸੀ। ਐਥਲੈਟਿਕਸ ਨੈਤਿਕਤਾ ਇਕਾਈ ਨੇ ਕਿਹਾ ਕਿ ਇਸ ਦੌਰਾਨ ਉਸ ਦੇ ਸਾਰੇ ਮੁਕਾਬਲਿਆਂ ਦੇ ਨਤੀਜੇ ਰੱਦ ਮੰਨੇ ਜਾਣਗੇ। ਉਸ ਦੇ ਖਿਤਾਬ, ਪੁਰਸਕਾਰ, ਤਮਗੇ ਤੇ ਇਨਾਮੀ ਰਾਸ਼ੀ ਵਾਪਸ ਲੈ ਲਈ ਜਾਵੇਗੀ।

ਕੌਰ ਨੇ ਪਿਛਲੇ ਸਾਲ ਮਾਰਚ ਵਿਚ ਪਟਿਆਲਾ ਵਿਚ ਫੈਡਰੇਸ਼ਨ ਕੱਪ ਰਾਸ਼ਟਰੀ ਚੈਂਪੀਅਨਸ਼ਿਪ ਵਿਚ 10000 ਮੀਟਰ ਦਾ ਕਾਂਸੀ ਤਮਗਾ ਜਿੱਤਿਆ ਸੀ। ਉਸਨੇ 2018 ਵਿਚ ਗੁਹਾਟੀ 'ਚ ਰਾਸ਼ਟਰੀ ਇੰਟਰ ਸੂਬਾ ਚੈਂਪੀਅਨਸ਼ਿਪ ਵਿਚ ਵੀ 5000 ਮੀਟਰ ਦੌੜ ਵਿਚ ਚਾਂਦੀ ਤਮਗਾ ਜਿੱਤਿਆ ਸੀ। ਕੌਰ ਨੇ ਕਿਹਾ ਸੀ ਕਿ ਉਸ ਨੂੰ ਟਾਈਫਾਈਡ ਹੋਇਆ ਸੀ ਅਤੇ ਉਸ ਨੇ ਪਿੰਡ ਦੇ ਇਕ ਡਾਕਟਰ ਤੋਂ ਦਵਾ ਲਈ ਸੀ। ਉਸ ਨੂੰ ਨਹੀਂ ਪਤਾ ਸੀ ਕਿ ਇਸ ਵਿਚ ਕੀ ਹੈ। 


author

Ranjit

Content Editor

Related News