ਆਕਸਲੇਡ ਚੈਂਬਰਲਿਨ ਨੇ ਲੀਵਰਪੂਲ ਨੂੰ ਨਾਕ-ਆਊਟ 'ਚ ਜਗ੍ਹਾ ਬਣਾਉਣ ਦੇ ਨੇੜੇ ਪਹੁੰਚਾਇਆ
Wednesday, Nov 06, 2019 - 06:17 PM (IST)

ਸਪੋਰਸਟ ਡੈਸਕ— ਐਲਕਸ ਆਕਸਲੇਡ ਚੈਂਬਰਲਿਨ ਦੇ ਗੋਲ ਦੀ ਮਦਦ ਨਾਲ ਲੀਵਰਪੂਲ ਗਰੁੱਪ-ਈ 'ਚ ਮੰਗਲਵਾਰ ਨੂੰ ਗੇਂਕ ਨੂੰ 2-1 ਨਾਲ ਹਰਾ ਕੇ ਚੈਂਪੀਅਨਜ਼ ਲੀਗ ਦੇ ਨਾਕ-ਆਊਟ 'ਚ ਜਗ੍ਹਾ ਬਣਾਉਣ ਦੇ ਕਰੀਬ ਪਹੁੰਚ ਗਿਆ। 14ਵੇਂ ਮਿੰਟ 'ਚ ਜਾਰਜੀਨੀਓ ਵਿਨਾਲਦਮ ਲੀਵਰਪੂਲ ਲਈ ਬੜ੍ਹਤ ਬਣਾਉਣ 'ਚ ਸਫਲ ਰਿਹਾ ਪਰ ਐਮਬਵਾਨਾ ਸਮਾਤਾ ਨੇ 40ਵੇਂ ਮਿੰਟ 'ਚ ਗੇਂਕ ਦੀ ਬਰਾਬਰੀ ਕਰਵਾ ਦਿੱਤੀ। ਮੱਧ ਸਮੇਂ ਤਕ ਸਕੋਰ 1-1 ਨਾਲ ਬਰਾਬਰ ਸੀ।
ਦੂੱਜੇ ਹਾਫ ਦੇ 8ਵੇਂ ਮਿੰਟ 'ਚ ਆਕਸਲੇਡ ਚੈਂਬਰਲਿਨ ਨੇ ਲੀਵਰਪੂਲ ਨੂੰ ਦੁਬਾਰਾ 2-1 ਨਾਲ ਅੱਗੇ ਕਰ ਦਿੱਤਾ। ਦੋਵਾਂ ਟੀਮਾਂ ਨੇ ਇਸ ਤੋਂ ਬਾਅਦ ਗੋਲ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤਆਂ ਪਰ ਸਫਲਤਾ ਨਹੀਂ ਮਿਲੀ। ਇਸ ਜਿੱਤ ਨਾਲ ਲੀਵਰਪੂਲ ਦੇ ਚਾਰ ਮੈਚਾਂ 'ਚ ਤਿੰਨ ਜਿੱਤ ਨਾਲ 9 ਅੰਕ ਹੋ ਗਏ ਹਨ ਅਤੇ ਟੀਮ ਗਰੁੱਪ 'ਚ ਟਾਪ 'ਤੇ ਹੈ। ਨਾਪੋਲੀ 8 ਅੰਕਾਂ ਨਾਲ ਦੂੱਜੇ ਸਥਾਨ 'ਤੇ ਹੈ। ਗੇਂਕ ਦੀ ਟੀਮ ਇਕ ਅੰਕ ਨਾਲ ਆਖਰੀ ਸਥਾਨ 'ਤੇ ਹੈ।