ਲਿਵਰਪੂਲ 30 ਸਾਲ ਬਾਅਦ ਬਣਿਆ ਇੰਗਲਿਸ਼ ਪ੍ਰੀਮੀਅਰ ਲੀਗ ਚੈਂਪੀਅਨ
Saturday, Jun 27, 2020 - 03:04 AM (IST)
ਲੰਡਨ– ਚੇਲਸੀ ਨੇ ਮਾਨਚੈਸਟਰ ਸਿਟੀ ਨੂੰ ਜਿਵੇਂ ਹੀ 2-1 ਨਾਲ ਹਰਾਇਆ, ਲਿਵਰਪੂਲ ਨੇ 30 ਸਾਲ ਦੇ ਲੰਬੇ ਫਰਕ ਤੋਂ ਬਾਅਦ ਇੰਗਲਿਸ਼ ਪ੍ਰੀਮੀਅਰ ਲੀਗ ਦਾ ਫੁੱਟਬਾਲ ਖਿਤਾਬ ਜਿੱਤ ਲਿਆ ਜਦਕਿ ਅਜੇ 7 ਮੈਚ ਬਾਕੀ ਹਨ। ਸਟੇਮਫੋਰਡ ਬ੍ਰਿਜ ਵਿਚ ਚੇਲਸੀ ਦੀ ਮਾਨਚੈਸਟਰ ਸਿਟੀ ’ਤੇ 2-1 ਦੀ ਜਿੱਤ ਦੇ ਨਾਲ ਹੀ ਲਿਵਰਪੂਲ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ । ਲਿਵਰਪੂਲ ਨੇ ਆਖਰੀ ਵਾਰ ਲੀਗ ਚੈਂਪੀਅਨਸ਼ਿਪ 1989-90 ਵਿਚ ਫਸਟਰ ਡਿਵੀਜ਼ਨ ਦੇ ਰੂਪ ਵਿਚ ਜਿੱਤੀ ਸੀ। ਇਸ ਤੋਂ ਬਾਅਦ ਸਾਲ 1992 ਵਿਚ ਇੰਗਲਿਸ਼ ਪ੍ਰੀਮੀਅਰ ਲੀਗ ਦਾ ਗਠਨ ਕੀਤਾ ਗਿਆ ਸੀ। ਲਿਵਰਪੂਲ ਦਾ ਇਹ 19ਵਾਂ ਲੀਗ ਖਿਤਾਬ ਹੈ।
WE’RE PREMIER LEAGUE CHAMPIONS!! 🏆 pic.twitter.com/qX7Duxoslm
— Liverpool FC (Premier League Champions 🏆) (@LFC) June 25, 2020
ਜੁਰਗਨ ਕਲੋਪ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਲਿਵਰਪੂਲ ਨੇ ਬੁੱਧਵਾਰ ਨੂੰ ਕ੍ਰਿਸਟਲ ਪੈਲੇਸ ਨੂੰ 4-0 ਨਾਲ ਹਰਾ ਕੇ 23 ਅੰਕਾਂ ਦੀ ਬੜ੍ਹਤ ਦੇ ਨਾਲ ਅੰਕ ਸੂਚੀ ਵਿਚ ਪਹਿਲਾ ਸਥਾਨ ਬਣਾ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਲੋੜ ਸੀ ਕਿ ਦੂਜੇ ਸਥਾਨ ’ਤੇ ਕਾਬਜ਼ ਮਾਨਚੈਸਟਰ ਸਿਟੀ ਮੈਚ ਹਾਰ ਕੇ ਅੰਕ ਗੁਆਏ ਤੇ ਉਹ ਹੀ ਹੋਇਆ । ਸੱਤ ਮੈਚ ਬਾਕੀ ਰਹਿਣ ਦੇ ਬਾਵਜੂਦ ਲਿਵਰਪੂਲ ਦਾ ਖਿਤਾਬ ਪੱਕਾ ਹੋ ਗਿਆ। ਚੇਲਸੀ ਨੇ ਕ੍ਰਿਸਟੀਅਨ ਪੁਲਿਸਿਚ ਤੇ ਵਿਲੀਅਮ ਦੇ ਗੋਲਾਂ ਦੀ ਮਦਦ ਨਾਲ ਮਾਨਚੈਸਟਰ ਸਿਟੀ ਨੂੰ ਹਰਾ ਕੇ ਲਿਵਰਪੂਲ ਦਾ ਖਿਤਾਬੀ ਸੋਕਾ ਖਤਮ ਕਰਨ ਵਿਚ ਮਦਦ ਕੀਤੀ। ਲਿਵਰਪੂਲ ਦੇ ਕਪਤਾਨ ਜਾਰਡਨ ਹੇਂਡਰਸਨ ਨੇ ਸਕਾਈ ਸਪੋਰਟਸ ਨੂੰ ਕਿਹਾ ਕਿ ਇਹ ਅਦਭੁੱਤ ਹੈ ਤੇ ਉਸਦੇ ਕੋਲ ਇਸ ਖੁਸ਼ੀ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ। ਮਾਨਸੈਚਰ ਸਿਟੀ ਦੀ ਹਾਰ ਤੋਂ ਬਾਅਦ ਲਿਵਰਪੂਲ ਨੂੰ ਦੂਜੇ ਸਥਾਨ ਦੀ ਟੀਮ ਮਾਨਚੈਸਟਰ ’ਤੇ 7 ਮੈਚ ਬਾਕੀ ਰਹਿੰਦਿਆਂ 23 ਅੰਕਾਂ ਦੀ ਅਜੇਤੂ ਬੜ੍ਹਤ ਮਿਲ ਗਈ। ਜੁਰਗੇਨ ਕਲੋਪ ਦੀ ਟੀਮ ਆਪਣੀ 19ਵੀਂ ਜਿੱਤ ਤੋਂ ਬਾਅਦ ਯੂਨਾਈਟਿਡ ਦੇ 20 ਖਿਤਾਬਾਂ ਦੇ ਰਿਕਾਰਡ ਤੋਂ ਇਕ ਕਦਮ ਪਿੱਛੇ ਰਹਿ ਗਈ ਹੈ।