ਲਿਵਰਪੂਲ ਨੇ ਵਿਲਾਰੀਅਲ ਨੂੰ ਹਰਾਇਆ, ਚੈਂਪੀਅਨਸ ਲੀਗ ਫਾਈਨਲ 'ਚ ਜਗ੍ਹਾ ਬਣਾਉਣ ਦੇ ਕਰੀਬ
Thursday, Apr 28, 2022 - 07:31 PM (IST)
ਲਿਵਰਪੂਲ- ਇੰਗਲੈਂਡ ਦੇ ਲਿਵਰਪੂਲ ਨੇ ਬੁੱਧਵਾਰ ਨੂੰ ਇੱਥੇ ਚੈਂਪੀਅਨਸ ਲੀਗ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਦੇ ਪਹਿਲੇ ਪੜਾਅ ਵਿਚ ਸਪੇਨ ਦੇ ਵਿਲਾਰੀਅਲ ਨੂੰ 2-0 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਉਣ ਵੱਲ ਮਜ਼ਬੂਤ ਕਦਮ ਵਧਾਇਆ ਹੈ। 6 ਵਾਰ ਦੇ ਯੂਰਪੀਅਨ ਚੈਂਪੀਅਨ ਲਿਵਰਪੂਲ ਨੂੰ ਆਪਣੇ ਘਰੇਲੂ ਮੈਦਾਨ ਐਨਫੀਲਡ 'ਤੇ ਵਿਲਾਰੀਅਲ ਨੂੰ ਹਰਾਉਣ ਵਿਚ ਜ਼ਿਆਦਾ ਮੁਸ਼ਕਿਲ ਨਹੀਂ ਆਈ। ਵਿਆਰੀਅਲ ਦੇ ਪੇਰਵਿਸ ਐਸਟੂਪੀਨਾ ਨੇ 53ਵੇਂ ਮਿੰਟ ਵਿਚ ਜੋਰਡਨ ਹੇਂਡਰਸਨ ਦੇ ਕ੍ਰਾਸ ਨੂੰ ਆਪਣੇ ਹੀ ਗੋਲ ਵਿਚ ਮਾਰ ਕੇ ਲਿਵਰਪੂਲ ਨੂੰ ਬੜ੍ਹਤ ਦਿਵਾ ਦਿੱਤੀ।
ਇਹ ਖ਼ਬਰ ਪੜ੍ਹੋ- ਓਸਲੋ ਈ-ਸਪੋਰਟਸ ਕੱਪ ਸ਼ਤਰੰਜ : ਪ੍ਰਗਿਆਨੰਧਾ ਦੀ ਵਾਪਸੀ, ਏਰਿਕ ਨੂੰ ਹਰਾ ਕੇ ਫਿਰ ਬੜ੍ਹਤ ’ਤੇ
ਇਸ ਦੇ 2 ਮਿੰਟ ਬਾਅਦ ਸਾਦੀਓ ਮਾਨੇ ਨੇ ਮੁਹੰਮਦ ਸਾਲਾਹ ਨੂੰ ਥ੍ਰੋਬਾਲ 'ਤੇ ਵਿਲਾਰੀਅਲ ਦੇ ਗੋਲਕੀਪਰ ਜੇਰੋਨਿਮੋ ਰੂਲੀ ਨੂੰ ਪਿੱਛੇ ਕਰਦੇ ਹੋਏ ਲਿਵਰਪੂਲ ਨੂੰ 2-0 ਨਾਲ ਅੱਗੇ ਕਰ ਦਿੱਤਾ ਜੋ ਫੈਸਲਾਕੁੰਨ ਸਕੋਰ ਸਾਬਿਤ ਹੋਇਆ। ਸੈਮੀਫਾਈਨਲ ਦਾ ਦੂਜਾ ਪੜਾਅ ਮੰਗਲਵਾਰ ਨੂੰ ਐਸਟਾਡਿਓ ਡਿ ਲਾ ਸੇਰਾਮਿਕਾ ਵਿਚ ਖੇਡਿਆ ਜਾਵੇਗਾ ਅਤੇ ਲਿਵਾਰੀਅਲ ਕੋਈ ਵੱਡਾ ਉਲਟਫੇਰ ਕਰਕੇ ਹੀ ਲਿਵਰਪੂਲ ਨੂੰ ਫਾਈਨਲ ਵਿਚ ਜਗ੍ਹਾ ਬਣਾਉਣ ਤੋਂ ਰੋਕ ਸਕਦਾ ਹੈ।
ਇਹ ਖ਼ਬਰ ਪੜ੍ਹੋ-ਕੋਹਲੀ ਖਰਾਬ ਦੌਰ ’ਚ ਜਲਦ ਬਾਹਰ ਆਏਗਾ : ਬਾਂਗੜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।