ਓਕਸਲੇਡ-ਚੇਂਬਰਲੇਨ ਦੇ ਗੋਲ ਨਾਲ ਲੀਵਰਪੂਲ ਨੇ ਗੇਂਕ ਨੂੰ ਹਰਾਇਆ
Thursday, Oct 24, 2019 - 05:55 PM (IST)

ਬੈਲਜੀਅਮ— ਮਿਡਫੀਲਡਰ ਐਲੇਕਸ ਅਤੇ ਓਕਸਲੇਡ-ਚੈਂਬਰਲੇਨ ਦੇ ਦੋ ਗੋਲ ਨਾਲ ਲੀਵਰਪੂਲ ਨੇ ਬੁੱਧਵਾਰ ਨੂੰ ਚੈਂਪੀਅਨ ਲੀਗ 'ਚ ਗੇਂਕ ਨੂੰ 4-1 ਨਾਲ ਹਰਾ ਦਿੱਤਾ। ਸੱਟ ਕਾਰਨ ਪਿਛਲੇ ਲਗਭਗ ਪੂਰੇ ਸੈਸ਼ਨ ਤੋਂ ਬਾਹਰ ਰਹੇ ਇੰਗਲੈਂਡ ਦੇ ਕੌਮਾਂਤਰੀ ਖਿਡਾਰੀ ਓਕਸਲੇਡ-ਚੇਬਰਲਲੇਨ ਨੇ ਦੂਜੇ ਮਿੰਟ 'ਚ ਲੀਵਰਪੂਲ ਨੂੰ ਬੜ੍ਹਤ ਦਿਵਾ ਦਿੱਤੀ। ਉਨ੍ਹਾਂ ਨੇ 57ਵੇਂ ਮਿੰਟ 'ਚ ਦੂਜਾ ਗੋਲ ਦਾਗਿਆ ਜੋ ਚੈਂਪੀਅਨਸ ਲੀਗ 'ਚ ਲੀਵਰਪੂਲ ਦਾ 200ਵਾਂ ਗੋਲ ਸੀ। ਸਾਬਕਾ ਚੈਂਪੀਅਨ ਲੀਵਰਪੂਲ ਦੇ ਲਈ ਸਾਦੀਓ ਮਾਨੇ ਅਤੇ ਮੁਹੰਮਦ ਸਾਲਾਹ ਨੇ ਵੀ ਇਕ-ਇਕ ਗੋਲ ਕੀਤਾ। ਗੇਂਕ ਵੱਲੋਂ ਇਕਮਾਤਰ ਗੋਲ ਸਟੀਫਨ ਓਡੇ ਨੇ ਕੀਤਾ।