ਤਮਿਮ ਇਕਬਾਲ ਅਤੇ ਲਿਟਨ ਦਾਸ ਦੇ ਤੂਫਾਨੀ ਸੈਂਕੜੇ, ਬਣਾਇਆ ਇਹ ਵੱਡਾ ਰਿਕਾਰਡ
Saturday, Mar 07, 2020 - 03:52 PM (IST)
ਸਪੋਰਟਸ ਡੈਸਕ— ਸਿਲਹਟ ਦੇ ਮੈਦਾਨ ’ਤੇ ਬੰਗਲਾਦੇਸ਼ ਨੇ ਜ਼ਿੰਬਾਬਵੇ ਖਿਲਾਫ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਸੀਰੀਜ਼ ਦੇ ਤੀਜੇ ਵਨ-ਡੇ ’ਚ ਬੰਗਲਾਦੇਸ਼ ਨੇ 33.2 ਓਵਰਾਂ ’ਚ ਬਿਨਾਂ ਵਿਕਟਾਂ ਗੁਆਏ 182 ਦੌੜਾਂ ਬਣਾ ਲਈ ਸਨ ਜਦ ਮੀਂਹ ਨੇ ਖੇਡ ਰੋਕ ਦਿੱਤਾ ਪਰ ਇਸ ਵਿਚਾਲੇ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਲਿਟਨ ਦਾਸ ਨੇ ਆਪਣੇ ਵਨ-ਡੇ ਕਰੀਅਰ ਦਾ ਸੈਂਕਡ਼ਾ ਲਾਇਆ। ਸ਼ੁਰੂਆਤ ਤੋਂ ਹੀ ਚੰਗੇ ਫਾਰਮ ’ਚ ਨਜ਼ਰ ਆ ਰਹੇ ਲਿਟਨ 102 ਦੌਡ਼ਾਂ ਅਤੇ ਤਮਿਮ ਇਕਬਾਲ 79 ਦੌੜਾਂ ਬਣਾ ਕੇ ਖੇਡ ਰਹੇ ਸਨ ਪਰ ਉਦੋਂ ਹੀ ਮੀਂਹ ਆ ਗਿਆ।
ਮੀਂਹ ਜਦੋਂ ਰੁਕਿਆ ਤਾਂ ਬਾਅਦ ਵਿਚ ਮੈਚ 43 ਓਵਰਾਂ ਦਾ ਕਰ ਦਿੱਤਾ ਗਿਆ ਸੀ ਪਰ ਘੱਟ ਓਵਰਾਂ ਦਾ ਲਿਟਨ ਅਤੇ ਤਮੀਮ ’ਤੇ ਕੋਈ ਅਸਰ ਨਹੀਂ ਦਿਖਿਆ ਅਤੇ ਉਹ ਹੋਰ ਤੇਜ਼ੀ ਨਾਲ ਖੇਡੇ। ਤਮੀਮ ਜੋ ਸ਼ੁਰੂਆਤ ’ਚ ਬੇਹੱਦ ਅਗ੍ਰੈਸਵਲੀ ਦੇ ਨਾਲ ਖੇਡ ਰਿਹਾ ਸੀ, ਉਸ ਨੇ 30 ਓਵਰਾਂ ਤੋਂ ਬਾਅਦ ਖੁੱਲ ਕੇ ਖੇਡਣਾ ਸ਼ੁਰੂ ਕਰ ਦਿੱਤਾ। ਤਮਿਤ ਨੇ 109 ਗੇਂਦਾਂ ’ਚ 7 ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ 128 ਦੌੜਾਂ ਬਣਾਈਆਂ। ਉਥੇ ਹੀ ਲਿਟਨ ਨੇ 143 ਗੇਂਦਾਂ ’ਚ 16 ਚੌਕੇ ਅਤੇ 8 ਛੱਕਿਆਂ ਦੀ ਮਦਦ ਨਾਲ 176 ਦੌੜਾਂ ਬਣਾਈਆਂ। ਖਾਸ ਗੱਲ ਇਹ ਰਹੀ ਕਿ ਦੋਵਾਂ ਨੇ ਪਹਿਲੀ ਵਿਕਟ ਲਈ ਰਿਕਾਰਡ 292 ਦੌੜਾਂ ਜੋੜੀਆਂ।
ਵੇਖੋ ਟਾਪ-5 ਸਾਂਝੇਦਾਰੀਆਂ
365 ਜੇ ਕੈਬੇਲ ਅਤੇ ਸ਼ਾਈ ਹੋਪ
304 ਇਮਾਮ ਉਲ ਹੱਕ ਅਤੇ ਫਖਰ ਜਮਾਂ
292 ਤਮਿਮ ਇਕਬਾਲ ਅਤੇ ਲਿਟਨ ਦਾਸ
286 ਡਬਲਿਊ ਥਰੰਗਾ ਅਤੇ ਐੱਸ. ਜੈਸੂਰੀਆ
284 ਡੇਵਿਡ ਵਾਰਨਰ ਅਤੇ ਟ੍ਰੇਵਿਸ ਹੇਡ