ਲਿਓਨਿਲ ਮੇਸੀ ਤੇ ਬਾਰਸੀਲੋਨਾ ਦੀਆਂ ਰਾਹਾਂ ਹੋਈਆਂ ਵੱਖ, ਪਲ ’ਚ 21 ਸਾਲਾਂ ਦਾ ਸਬੰਧ ਟੁੱਟਣ ’ਤੇ ਭਾਵੁਕ ਹੋਏ ਮੇਸੀ

Monday, Aug 09, 2021 - 01:49 PM (IST)

ਲਿਓਨਿਲ ਮੇਸੀ ਤੇ ਬਾਰਸੀਲੋਨਾ ਦੀਆਂ ਰਾਹਾਂ ਹੋਈਆਂ ਵੱਖ, ਪਲ ’ਚ 21 ਸਾਲਾਂ ਦਾ ਸਬੰਧ ਟੁੱਟਣ ’ਤੇ ਭਾਵੁਕ ਹੋਏ ਮੇਸੀ

ਮੈਡਿ੍ਰਡ— ਡਿ੍ਰਡ— ਧਾਕੜ ਫੁੱਟਬਾਲ ਖਿਡਾਰੀ ਲਿਓਨਿਲ ਮੇਸੀ ਨੇ ਬਾਰਸੀਲੋਨਾ ਦੇ ਕਲੱਬ ਵੱਲੋਂ ਆਯੋਜਿਤ ਵਿਦਾਈ ਸਮਾਗਮ ’ਚ ਐਤਵਾਰ ਨੂੰ ਕਿਹਾ ਕਿ ਉਹ ਆਪਣੇ ਜਜ਼ਬਾਤਾਂ ’ਤੇ ਕਾਬੂ ਨਹੀਂ ਰੱਖ ਪਾ ਰਹੇ ਹਨ। ਇੱਥੋਂ ਦੇ ਕੈਂਪ ਨੋਊ ਸਟੇਡੀਅਮ ’ਚ ਆਯੋਜਿਤ ਪ੍ਰੋਗਰਾਮ ’ਚ ਮੇਸੀ ਆਪਣੇ ਸੰਬੋਧਨ ਤੋਂ ਪਹਿਲਾਂ ਭਾਵੁਕ ਹੋ ਕੇ ਰੋਣ ਲੱਗੇ। ਉਨ੍ਹਾਂ ਕਿਹਾ ਕਿ ਮੇਰੇ ਲਈ ਇੰਨੇ ਸਾਲਾਂ, ਲਗਭਗ ਪੂਰੀ ਜ਼ਿੰਦਗੀ ਇੱਥੇ ਬਿਤਾਉਣ ਦੇ ਬਾਅਦ ਟੀਮ ਨੂੰ ਛੱਡਣਾ ਕਾਫ਼ੀ ਮੁਸ਼ਕਲ ਹੈ। ਮੈਂ ਇਸ ਲਈ ਤਿਆਰ ਨਹੀਂ ਸੀ।ਵਮੇਸੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸੁਣ ਕੇ ਦੁਖ ਹੋਇਆ ਕਿ ਸਪੈਨਿਸ਼ ਲੀਗ ਦੇ ਵਿੱਤੀ ਨਿਯਮਾਂ ਕਾਰਨ ਕਲੱਬ ਦੇ ਨਾਲ ਨਵਾਂ ਕਰਾਰ ਕਰਨਾ ਅਸੰਭਵ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਸੀ ਕਿ ਕਲੱਬ ਦੇ ਨਾਲ ਬਣਿਆ ਰਹਾਂਗਾ, ਜੋ ਮੇਰੇ ਘਰ ਵਾਂਗ ਹੈ। 
ਇਹ ਵੀ ਪੜ੍ਹੋ : ਟੋਕੀਓ ਓਲੰਪਿਕ ਤੋਂ ਘਰ ਪਰਤੀ ਭਾਰਤੀ ਖਿਡਾਰਨ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਿਲੀ ਭੈਣ ਦੀ ਮੌਤ ਦੀ ਖ਼ਬਰ

ਜ਼ਿਕਰਯੋਗ ਹੈ ਮੇਸੀ 13 ਸਾਲ ਦੀ ਉਮਰ ’ਚ ਕਲੱਬ ਨਾਲ ਜੁੜੇ ਸਨ ਤੇ 21 ਸਾਲਾਂ ਤੋਂ ਇਸੇ ਕਲੱਬ ਨਾਲ ਜੁੜੇ ਸਨ ਤੇ 21 ਸਾਲਾਂ ਤੋਂ ਇਸੇ ਕਲੱਬ ਵੱਲੋਂ ਖੇਡ ਰਹੇ ਸਨ। ਮੇਸੀ ਨੇ ਬਾਰਸੀਲੋਨਾ ਦੇ ਨਾਲ ਸਫਲਤਾ ਦੀਆਂ ਨਵੀਆਂ ਉੱਚੀਆਂ ਨੂੰ ਛੂਹਿਆ ਹੈ। ਉਨ੍ਹਾਂ ਨੇ ਕਈ ਘਰੇਲੂ ਤੇ ਕੌਮਾਂਤਰੀ ਖ਼ਿਤਾਬ ਜਿੱਤੇ ਹਨ। ਮੇਸੀ 672 ਗੋਲ ਦੇ ਨਾਲ ਬਾਰਸੀਲੋਨਾ ਦੇ ਲਈ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਹਨ। ਉਨ੍ਹਾਂ ਨੇ ਕਲੱਬ ਦੇ ਨਾਲ 778 ਮੈਚ ਖੇਡੇ, ਜੋ ਇਕ ਰਿਕਾਰਡ ਹੈ। ਉਹ 520 ਮੈਚਾਂ ’ਚ 474 ਗੋਲ ਦੇ ਨਾਲ ਸਪੈਨਿਸ਼ ਲੀਗ ’ਚ ਚੋਟੀ ਦੇ ਸਕੋਰਰ ਵੀ ਹਨ। 
ਇਹ ਵੀ ਪੜ੍ਹੋ : ਖੇਡਾਂ 'ਚ ਨਿਵੇਸ਼ ਘੱਟ ਹੋਣ ਕਾਰਨ ਪਿਛੜ ਰਹੇ ਨੇ ਭਾਰਤੀ

ਕਿਉਂ ਛੱਡਣਾ ਪਿਆ ਕਲੱਬ : ਬਾਰਸੀਲੋਨਾ ਭਾਰੀ ਵਿੱਤੀ ਸੰਕਟ ’ਚ ਹੈ। ਉਸ ’ਤੇ ਕਰੀਬ 8000 ਕਰੋੜ ਰੁਪਏ ਦਾ ਕਰਜ਼ਾ ਹੈ ਜਦਕਿ ਮੇਸੀ ਦੀ 2017 ’ਚ ਕਲੱਬ ਨਾਲ ਆਖ਼ਰੀ ਡੀਲ ਕਰੀਬ 4900 ਕਰੋੜ ’ਚ ਹੋਈ ਸੀ। ਇਸ ਲਈ ਇਸ ਕਲੱਬ ਨਾਲ ਮੇਸੀ ਦੀ ਨਵੀਂ ਡੀਲ ਨਹੀਂ ਹੋ ਸਕੀ। ਸੂਤਰਾਂ ਦੀ ਮੰਨੀਏ ਤਾਂ ਮੇਸੀ ਹੁਣ ਪੈਰਿਸ ਸੇਂਟ ਜਰਮਨੇ (ਪੀ. ਐੱਸ. ਜੀ.) ਕਲੱਬ ਨਾਲ ਜੁੜ ਸਕਦੇ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਰਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News