ਧੋਨੀ ਦੀ ਤਰ੍ਹਾਂ ਹੈਲੀਕਾਪਟਰ ਸ਼ਾਟ ਲਗਾਉਂਦਾ ਨਜ਼ਰ ਆਇਆ ਇਹ ਬੱਲੇਬਾਜ਼

Tuesday, Mar 27, 2018 - 02:08 PM (IST)

ਧੋਨੀ ਦੀ ਤਰ੍ਹਾਂ ਹੈਲੀਕਾਪਟਰ ਸ਼ਾਟ ਲਗਾਉਂਦਾ ਨਜ਼ਰ ਆਇਆ ਇਹ ਬੱਲੇਬਾਜ਼

ਨਵੀਂ ਦਿੱਲੀ (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹਮੇਸ਼ਾ ਅਲੱਗ-ਅਲੱਗ ਤਰ੍ਹਾਂ ਦੇ ਸ਼ਾਟਸ ਦੇ ਨਾਲ ਫੈਂਸ ਦਾ ਮਨੋਰੰਜਨ ਕਰਦੇ ਰਹੇ ਹਨ। ਧੋਨੀ ਨੇ ਆਪਣੇ ਕ੍ਰਿਕਟ ਕਰੀਅਰ ਦੌਰਾਨ ਕੁਝ ਅਜਿਹੇ ਸ਼ਾਟਸ ਵੀ ਲਗਾਏ ਜੋ ਧੋਨੀ ਦਾ ਟਰੇਡਮਾਰਕ ਸ਼ਾਟ ਬਣ ਗਿਆ। ਉਨ੍ਹਾਂ ਸ਼ਾਟਸ ਨੂੰ ਹਮੇਸ਼ਾ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਯੁਵਾ ਬੱਲੇਬਾਜ਼ ਖੇਡਣ ਦੀ ਕੋਸ਼ਿਸ਼ ਕਰਦੇ ਹਨ। ਧੋਨੀ ਦਾ ਅਜਿਹਾ ਹੀ ਇਕ ਪਸੰਦੀਦਾ ਸ਼ਾਟ ਹੈ ਹੈਲੀਕਾਪਟਰ ਸ਼ਾਟ।

ਧੋਨੀ ਦੇ ਸ਼ਾਟ ਦੀ ਤਰ੍ਹਾਂ ਖੇਡਿਆ ਸ਼ਾਟ
ਅਫਗਾਨਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਸ਼ਹਿਜਾਦ ਕਈ ਬਾਰ ਧੋਨੀ ਦੇ ਇਸ ਸ਼ਾਟ ਨੂੰ ਖੇਡਣ ਦੀ ਕੋਸ਼ਿਸ਼ ਕਰ ਚੁੱਕੇ ਹਨ। ਆਈ.ਸੀ.ਸੀ. ਵਰਲਡ ਕੱਪ ਕ‍ੁਆਲੀਫਾਇਰ 2018 ਦੇ ਫਾਈਨਲ ਮੈਚ ਵਿਚ ਵੈਸਟਇੰਡੀਜ਼ ਖਿਲਾਫ ਵੀ ਸ਼ਹਿਜਾਦ ਨੇ ਇਸ ਤਰ੍ਹਾਂ ਦਾ ਇਕ ਸ਼ਾਟ ਖੇਡਿਆ। ਜਿਸਦੇ ਬਾਅਦ ਇਕ ਵਾਰ ਫਿਰ ਸੋਸ਼ਲ ਮੀਡੀਆ ਉੱਤੇ ਉਹ ਟਰੋਲ ਹੋ ਗਏ। ਮੁਹੰਮਦ ਸ਼ਹਿਜਾਦ ਧੋਨੀ ਦੇ ਫੈਨ ਹਨ ਅਤੇ ਉਹ ਉਨ੍ਹਾਂ ਨੂੰ ਵਿਕਟਕੀਪਿੰਗ ਤੋਂ ਲੈ ਕੇ ਬੱਲੇਬਾਜ਼ੀ ਤੱਕ ਫਾਲੋ ਕਰਦੇ ਹਨ।

ਵਿਸ਼ਵ ਕੱਪ ਲਈ ਵਿੰਡੀਜ਼ ਅਤੇ ਅਫਗਾਨਿਸਤਾਨ ਕਰ ਚੁੱਕੇ ਹਨ ਕ‍ੁਆਲੀਫਾਈ
ਇਸ ਸਾਲ ਆਈ.ਸੀ.ਸੀ. ਵਿਸ਼ਵ ਕੱਪ 2019 ਲਈ ਵੈਸਟਇੰਡੀਜ਼ ਅਤੇ ਅਫਗਾਨਿਸਤਾਨ ਦੋਨੋਂ ਕ‍ੁਆਲੀਫਾਈ ਕਰ ਚੁੱਕੇ ਹਨ। ਫਾਈਨਲ ਮੈਚ ਵਿਚ ਸ਼ਹਜਾਦ ਨੇ ਟੀਮ ਲਈ ਮੈਚ ਜਿਤਾਊ ਪਾਰੀ ਖੇਡਣ ਦਾ ਕੰਮ ਕੀਤਾ, ਉਨ੍ਹਾਂ ਨੇ ਸਭ ਤੋਂ ਜ਼ਿਆਦਾ 84 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ। ਮੁਹੰਮਦ ਸ਼ਹਿਜਾਦ ਦੀ ਇਸ ਪਾਰੀ ਦੇ ਬਦੌਲਤ ਹੀ ਆਈ.ਸੀ.ਸੀ. ਵਰਲਡ ਕੱਪ ਕ‍ੁਆਲੀਫਾਇਰ 2018 ਦਾ ਖਿਤਾਬ ਅਫਗਾਨਿਸਤਾਨ ਆਪਣੇ ਨਾਮ ਕਰਨ ਵਿਚ ਕਾਮਯਾਬ ਰਹੀ। ਫਾਈਨਲ ਮੁਕਾਬਲੇ ਵਿਚ ਅਫਗਾਨਿਸਤਾਨ ਨੇ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ।


Related News