ਸੀਨੀਅਰ ਫੁੱਟਬਾਲ ਪ੍ਰਸ਼ਾਸਕ ਭਾਟੀਆ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ

12/11/2019 8:52:14 PM

ਨਵੀਂ ਦਿੱਲੀ- ਰਾਜਧਾਨੀ ਦੇ ਤਜਰਬੇਕਾਰ ਫੁੱਟਬਾਲ ਪ੍ਰਸ਼ਾਸਕ ਐੱਨ. ਕੇ. ਭਾਟੀਆ ਨੂੰ ਉਸ ਦੇ ਸ਼ਾਨਦਾਰ ਯੋਗਦਾਨ ਲਈ ਫੁੱਟਬਾਲ ਦਿੱਲੀ ਨੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ ਹੈ।  ਦਿੱਲੀ/ਐੱਨ. ਸੀ. ਆਰ. ਵਿਚ ਫੁੱਟਬਾਲ ਨੂੰ ਲੋਕਪ੍ਰਿਯ ਬਣਾਉਣ ਦੇ ਮਕਸਦ ਨਾਲ ਫੁੱਟਬਾਲ ਦਿੱਲੀ ਨੇ ਖੇਡ ਦਾ ਵਿਕਾਸ ਕਰਨ ਲਈ ਪਹਿਲੀ ਵਾਰ ਐਵਾਰਡ ਨਾਈਟ ਦਾ ਆਯੋਜਨ ਕੀਤਾ ਸੀ, ਜਿਸ ਵਿਚ ਭਾਟੀਆ ਨੂੰ ਇਹ ਸਨਮਾਨ ਦਿੱਤਾ ਗਿਆ। ਭਾਟੀਆ ਨੇ ਇਸ ਸਨਮਾਨ 'ਤੇ ਕਿਹਾ ਕਿ ਸਨਮਾਨ ਨਾਲ ਹਾਵੀ ਹਨ ਤੇ ਇਸ ਤਰ੍ਹਾਂ ਦਿੱਲੀ ਦੀ ਫੁੱਟਬਾਲ ਦੇ ਲਈ ਕੰਮ ਕਰਗੇ ਰਹਿਣਗੇ।
ਭਾਟੀਆ ਦਿੱਲੀ ਫੁੱਟਬਾਲ ਸੰਘ ਨਾਲ 1990 ਨਾਲ ਜੁੜੇ ਰਹੇ ਤੇ ਉਨ੍ਹਾ ਨੇ ਵੱਖ-ਵੱਖ ਅਹੁਦਿਆਂ ਸੰਯੁਕਤ ਸਕੱਤਰ, ਆਨਰੇਰੀ ਸੈਕਟਰੀ ਤੇ ਉਪ ਪ੍ਰਧਾਨ ਵਜੋਂ ਕੰਮ ਕੀਤਾ। ਉਹ ਇਸ ਸਮੇਂ ਦਿੱਲੀ ਸਾਕਰ ਐਸੋਸੀਏਸ਼ਨ 'ਚ ਖਜ਼ਾਨਚੀ ਹਨ। ਭਾਟੀਆ 1980 ਦੇ ਮਾਸਕੋ ਓਲੰਪਿਕ 'ਚ ਮਹਿਮਾਨ ਦੇ ਤੌਰ 'ਤੇ ਗਏ ਸਨ। ਉਹ ਏ. ਆਈ. ਐੱਫ. ਐੱਫ. ਦੇ ਨਾਲ ਵੀ ਜੁੜੇ ਰਹੇ ਤੇ ਕਈ ਟੂਰਨਾਮੈਂਟਾਂ ਦੇ ਆਯੋਜਨ 'ਚ ਵੀ ਉਸ ਨੇ ਮਹੱਤਵਪੂਰਨ ਭੂਮੀਕਾ ਨਿਭਾਈ।


Gurdeep Singh

Edited By Gurdeep Singh