ਸ਼੍ਰੀਨਗਰ ਦੇ ਇਕ ਸਕੂਲ ''ਚ ਪਹੁੰਚੇ ''ਲੈਫਟਿਨੈਂਟ ਕਰਨਲ'' ਐੱਮ.ਐੱਸ. ਧੋਨੀ
11/23/2017 3:12:56 PM
ਸ਼੍ਰੀਨਗਰ, (ਬਿਊਰੋ)— ਚੈਂਪੀਅਨ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਬੁੱਧਵਾਰ ਨੂੰ ਅਚਾਨਕ ਇੱਥੇ ਆਰਮੀ ਪਬਲਿਕ ਸਕੂਲ ਪਹੁੰਚੇ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਦੇ ਦੌਰਾਨ ਖੇਡਾਂ ਅਤੇ ਸਿੱਖਿਆ ਦੇ ਮਹੱਤਵ 'ਤੇ ਜ਼ੋਰ ਦਿੱਤਾ। ਫੌਜ ਦੇ ਆਨਰੇਰੀ ਲੈਫਟੀਨੈਂਟ ਕਰਨਲ ਧੋਨੀ ਬਾਦਾਮੀਬਾਗ ਕੈਂਟ 'ਚ ਕੋਰ ਹੈੱਡਕੁਆਰਟਰ 'ਚ ਸਥਿਤ ਸਕੂਲ ਗਏ।
Lt Col (Hony) Mahendra Singh #Dhoni interacting with the enthusiastic children of #APS #Srinagar; emphasised upon importance of #studies and #sports @adgpi @NorthernComd_IA @msdhoni pic.twitter.com/VWlmi2sdHZ
— ChinarCorps.IA (@Chinarcorps_IA) November 22, 2017
ਉਨ੍ਹਾਂ ਦੇ ਇਸ ਦੌਰੇ ਦੇ ਬਾਰੇ 'ਚ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਸੀ। ਚਿਨਾਰ ਕੋਰ ਨੇ ਕੱਲ ਭਾਰਤ ਦੇ ਸਾਬਕਾ ਕਪਤਾਨ ਦੀ ਤਸਵੀਰ ਟਵਿੱਟਰ 'ਤੇ ਪਾਏ। ਇਸ 'ਚ ਲਿਖਿਆ ਗਿਆ, ''ਲੈਫਟਿਨੈਂਟ ਕਰਨਲ (ਆਨਰੇਰੀ) ਮਹਿੰਦਰ ਸਿੰਘ ਧੋਨੀ ਏ.ਪੀ.ਐੱਸ. ਸ਼੍ਰੀਨਗਰ ਦੇ ਉਤਸ਼ਾਹੀ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ। ਖੇਡਾਂ ਅਤੇ ਪੜ੍ਹਾਈ ਦੇ ਮਹੱਤਵ 'ਤੇ ਉਨ੍ਹਾਂ ਨੇ ਜ਼ੋਰ ਦਿੱਤਾ।''