ਆਈ. ਪੀ. ਐੱਲ. ਨੇ ਖਿਡਾਰੀਆਂ ਨੂੰ ਦਬਾਅ ਨਾਲ ਨਜਿੱਠਣ 'ਚ ਮਦਦ ਕੀਤੀ : ਪਲੰਕੇਟ
Thursday, Jul 11, 2019 - 11:30 AM (IST)

ਬਰਮਿੰਘਮ- ਸਾਬਕਾ ਚੈਂਪੀਅਨ ਆਸਟਰੇਲੀਆ ਨਾਲ ਹੋਣ ਵਾਲੇ ਵਿਸ਼ਵ ਕੱਪ ਸੈਮੀਫਾਈਨਲ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਲਿਆਮ ਪਲੰਕੇਟ ਨੇ ਕਿਹਾ ਕਿ ਆਈ. ਪੀ. ਐੱਲ. ਵਿਚ ਖੇਡਣ ਦੇ ਤਜਰਬੇ ਦੀ ਬਦੌਲਤ ਇੰਗਲੈਂਡ ਦੀ ਮੌਜੂਦਾ ਪੀੜ੍ਹੀ ਨੂੰ ਦਬਾਅ ਨਾਲ ਨਜਿੱਠਣ 'ਚ ਮਦਦ ਮਿਲੀ।
ਪਲੰਕੇਟ ਨੇ ਕਿਹਾ, ''ਤੁਸੀਂ ਦਬਾਅ ਨਾਲ ਕਿਵੇਂ ਨਜਿੱਠਣਾ ਹੈ, ਇਹ ਅਹਿਮ ਹੁੰਦਾ ਹੈ। ਦਬਾਅ ਦਾ ਹੋਣਾ ਬੁਰੀ ਚੀਜ਼ ਨਹੀਂ ਹੈ। ਲੋਕ ਦਬਾਅ ਵਿਚ ਵੀ ਆ ਸਕਦੇ ਹਨ ਤੇ ਇਸ ਤੋਂ ਬਾਹਰ ਵੀ ਨਿਕਲ ਸਕਦੇ ਹਨ ਤੇ ਉਨ੍ਹਾਂ ਪਲਾਂ ਦਾ ਅਨੰਦ ਲੈ ਸਕਦੇ ਹਨ।''