ਲੇਟਿਜਨਬੇਡ ਗਿਡੇ ਨੇ ਮਹਿਲਾਵਾਂ ਦੀ 10,000 ਮੀਟਰ ਦੌੜ ’ਚ ਬਣਾਇਆ ਨਵਾਂ ਵਰਲਡ ਰਿਕਾਰਡ
Wednesday, Jun 09, 2021 - 01:30 PM (IST)
ਹੇਂਜੇਲੋ— ਲੇਟਿਜਨਬੇਡ ਗਿਡੇ ਨੇ ਨੀਦਰਲੈਂਡ ’ਚ ਆਯੋਜਿਤ ਕੀਤੇ ਜਾ ਰਹੇ ਇਥੋਪੀਆਈ ਓਲੰਪਿਕ ਟ੍ਰਾਇਲਸ ’ਚ ਮਹਿਲਾਵਾਂ ਦੀ 10,000 ਮੀਟਰ ਦੌੜ ’ਚ ਨਵਾਂ ਵਿਸ਼ਵ ਰਿਕਾਰਡ ਬਣਾਇਆ। ਪਿਛਲਾ ਰਿਕਾਰਡ ਸਿਫ਼ਾਨ ਹਸਨ ਨੇ ਇਸੇ ਟ੍ਰੈਕ ’ਤੇ ਦੋ ਦਿਨ ਪਹਿਲਾਂ ਬਣਾਇਆ ਸੀ। ਗਿਡੇ 29 ਮਿੰਟ ਤੇ 1.03 ਸਕਿੰਟ ਦੇ ਨਾਲ ਦੂਜੇ ਸਥਾਨ ’ਤੇ ਰਹੀ। ਹਸਨ ਨੇ ਫ਼ਨੀ ਬਲੈਂਕਰਸ ਕੋਈਨ ਖੇਡਾਂ ’ਚ ਰਿਕਾਰਡ ਬਣਾਇਆ ਸੀ ਜਿਸ ’ਚ ਗਿਡੇ ਨੇ 5.79 ਸਕਿੰਟ ਦਾ ਸੁਧਾਰ ਕੀਤਾ ਸੀ।
ਇਥੋਪੀਆ ’ਚ ਜੰਮੀ ਨੀਦਰਲੈਂਡ ਦੀ ਦੌੜਾਕ ਹਸਨ ਨੇ ਦੋ ਮਿੰਟ ਪਹਿਲਾਂ ਪੰਜ ਸਾਲ ਪੁਰਾਣਾ ਰਿਕਾਰਡ ਤੋੜਿਆ ਸੀ। ਉਨ੍ਹਾਂ ਨੇ ਇਥੋਪੀਆ ਦੀ ਅਲਮਾਜ ਅਯਾਨਾਸ ਦੇ ਰੀਓ ਓਲੰਪਿਕ 2016 ’ਚ ਬਣਾਏ ਗਏ ਰਿਕਾਰਡ ਤੋਂ 10.63 ਸਕਿਟ ਦਾ ਬਿਹਤਰ ਸਮਾਂ ਕੱਢਿਆ ਸੀ। ਗਿਡੇ ਇਸ ਤਰ੍ਹਾਂ ਨਾਲ ਨਾਰਵੇ ਦੀ ਇੰਗਿ੍ਰਡ ਕ੍ਰਿਸਚੀਅਨਸੇਨ ਦੇ ਬਾਅਦ ਪਹਿਲੀ ਮਹਿਲਾ ਦੌੜਾਕ ਬਣ ਗਈ ਹੈ ਜਿਸ ਦੇ ਨਾਂ 5000 ਤੋਂ 10000 ਮੀਟਰ ਦੌੜ ਦਾ ਰਿਕਾਰਡ ਦਰਜ ਹੈ। ਕਿ੍ਰਸਚੀਅਨਸੇਨ ਨੇ 1986 ਤੋਂ 1993 ਦੇ ਵਿਚਾਲੇ ਇਨ੍ਹਾਂ ਰਿਕਾਰਡਸ ਨੂੰ ਆਪਣੇ ਨਾਂ ਕੀਤਾ ਹੋਇਆ ਸੀ। ਗਿਡੇ ਨੇ ਬਾਅਦ ’ਚ ਕਿਹਾ ਕਿ ਮੈਨੂੰ ਵਿਸ਼ਵ ਰਿਕਾਰਡ ਬਣਾਉਣ ਦੀ ਉਮੀਦ ਸੀ।