ਲੀਆਨ ਮਾਸਟਰਸ ਸ਼ਤਰੰਜ : ਆਨੰਦ ਨੂੰ ਹਰਾ ਕੇ ਬੋਰਿਸ ਗੇਲਫੰਡ ਬਣੇ ਜੇਤੂ

07/11/2022 2:37:52 PM

ਲੀਆਨ, ਸਪੇਨ (ਨਿਕਲੇਸ਼ ਜੈਨ)- 35ਵੇਂ ਲੀਆਨ ਸ਼ਤਰੰਜ ਫੈਸਟੀਵਲ ਰੈਪਿਡ ਟੂਰਨਾਮੈਂਟ ਦੇ ਫਾਈਨਲ 'ਚ ਭਾਰਤ ਦੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਹਰਾਉਂਦੇ ਹੋਏ ਇਜ਼ਰਾਇਲ ਦੇ ਬੋਰਿਸ ਗੇਲਫੰਡ ਜੇਤੂ ਬਣ ਗਏ। ਦੋਵਾਂ ਦਰਮਿਆਨ ਰੈਪਿਡ ਮੁਕਾਬਲਿਆਂ 'ਚ ਜ਼ੋਰਦਾਰ ਸੰਘਰਸ਼ ਦੇਖਣ ਨੂੰ ਮਿਲਿਆ ਤੇ ਚਾਰ ਮੁਕਾਬਲਿਆਂ 'ਚ ਆਨੰਦ ਤੇ ਗੇਲਫੰਡ 2-2 ਮੁਕਾਬਲੇ ਜਿੱਤ ਕੇ ਬਰਾਬਰੀ 'ਤੇ ਰਹੇ ਪਰ ਇਸ ਤੋਂ ਬਾਅਦ ਹੋਏ ਬਲਿਟਜ਼ ਟਾਈਬ੍ਰੇਕ ਦੇ ਦੋਵੇਂ ਮੁਕਾਬਲੇ ਜਿੱਤ ਕੇ ਬੋਰਿਸ ਗੇਲਫੰਡ ਜੇਤੂ ਬਣ ਗਏ। ਆਨੰਦ 2012 'ਚ ਗੇਲਫੰਡ ਨੂੰ ਰੈਪਿਡ ਟਾਈਬ੍ਰੇਕ 'ਚ ਹਾਰ ਕੇ ਹੀ ਪੰਜਵੀਂ ਵਾਰ ਵਿਸ਼ਵ ਚੈਂਪੀਅਨ ਬਣੇ ਸਨ ਤੇ ਠੀਕ ਇਸ ਦੇ 10 ਸਾਲ ਬਾਅਦ ਬੋਰਿਸ ਨੇ ਆਨੰਦ ਨੂੰ ਟਾਈਬ੍ਰੇਕ 'ਚ ਹਰਾ ਕੇ ਲੀਆਨ ਮਾਸਟਰਸ ਦਾ ਖ਼ਿਤਾਬ ਆਪਣੇ ਨਾਂ ਕੀਤਾ।


Tarsem Singh

Content Editor

Related News