ਲੀਸੇਸਟਰ ਨੇ ਸਾਊਥੰਪਟਨ ਨੂੰ ਰਿਕਾਰਡ 9 ਗੋਲ ਨਾਲ ਹਰਾਇਆ
Saturday, Oct 26, 2019 - 04:42 PM (IST)

ਸਾਊਥੰਪਟਨ— ਲੀਸੇਸਟਰ ਸਿਟੀ ਨੇ ਸ਼ੁੱਕਰਵਾਰ ਨੂੰ ਇੱਥੇ ਸਾਊਥੰਪਟਨ ਨੂੰ 9-0 ਨਾਲ ਹਰਾ ਕੇ ਪ੍ਰੀਮੀਅਰ ਲੀਗ 'ਚ ਸਭ ਤੋਂ ਵੱਡੇ ਫਰਕ ਨਾਲ ਜਿੱਤ ਦਰਜ ਕਰਨ ਦੀ ਰਿਕਾਰਡ ਬਰਾਬਰੀ ਕੀਤੀ। ਪ੍ਰੀਮੀਅਰ ਲੀਗ 'ਚ ਇਸ ਤੋਂ ਪਹਿਲਾਂ ਸਭ ਤੋਂ ਵੱਧ ਗੋਲ ਫਰਕ ਨਾਲ ਜਿੱਤ ਦਰਜ ਕਰਨ ਦਾ ਰਿਕਾਰਡ ਮੈਨਚੈਸਟਰ ਯੂਨਾਈਟਿਡ ਦਾ ਸੀ ਜਿਸ ਨੇ 1995 'ਚ ਇਪਸਵਿਚ ਨੂੰ 9-0 ਨਾਲ ਹਰਾਇਆ ਸੀ। ਅਯੋਜੇ ਪੇਰੇਜ ਅਤੇ ਜੈਮੀ ਵਾਰਡੀ ਨੇ ਹੈਟ੍ਰਿਕ ਗੋਲ ਜਦਕਿ ਬੇਨ ਚਿਲਵੇਲ, ਟੂਰੀ ਟੈਲੇਮੈਂਸ ਅਤੇ ਜੇਮਸ ਮੈਡੀਸਨ ਨੇ ਇਕ-ਇਕ ਗੋਲ ਕੀਤੇ। ਇਸ ਜਿੱਤ ਨਾਲ ਟੀਮ 10 ਮੈਚਾਂ 'ਚ 20 ਅੰਕ ਦੇ ਲੀਗ ਦੇ ਸਕੋਰ ਬੋਰਡ 'ਚ ਲੀਵਰਪੂਲ (9 ਮੈਚ 'ਚ 25 ਅੰਕ) ਦੇ ਬਾਅਦ ਦੂਜੇ ਸਥਾਨ 'ਤੇ ਪਹੁੰਚ ਗਈ।