ਰੌਬਿਨ ਉਥੱਪਾ ਦਾ ਚੱਲਿਆ ਬੱਲਾ, Legend League cricket ''ਚ ਏਸ਼ੀਆ ਲਾਇਨਜ਼ 10 ਵਿਕਟਾਂ ਨਾਲ ਹਾਰੀ

Tuesday, Mar 14, 2023 - 11:41 PM (IST)

ਰੌਬਿਨ ਉਥੱਪਾ ਦਾ ਚੱਲਿਆ ਬੱਲਾ, Legend League cricket ''ਚ ਏਸ਼ੀਆ ਲਾਇਨਜ਼ 10 ਵਿਕਟਾਂ ਨਾਲ ਹਾਰੀ

ਸਪੋਰਟਸ ਡੈਸਕ : ਦੋਹਾ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡੇ ਜਾ ਰਹੇ ਲੀਜੈਂਡਜ਼ ਲੀਗ ਕ੍ਰਿਕਟ 2023 ਦੇ ਅਹਿਮ ਮੈਚ 'ਚ ਰੋਬਿਨ ਉਥੱਪਾ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਇੰਡੀਆ ਮਹਾਰਾਜਾ ਨੇ ਏਸ਼ੀਆ ਲਾਇਨਜ਼ ਨੂੰ ਆਸਾਨੀ ਨਾਲ ਹਰਾ ਦਿੱਤਾ। ਏਸ਼ੀਆ ਲਾਇਨਜ਼ ਕੋਲ ਸ਼ੋਏਬ ਅਖਤਰ, ਸੋਹੇਲ ਤਨਵੀਰ, ਮੁਹੰਮਦ ਆਮਿਰ ਵਰਗੇ ਗੇਂਦਬਾਜ਼ ਸਨ ਪਰ ਉਥੱਪਾ ਨੇ ਸ਼ਾਨਦਾਰ ਬੱਲੇਬਾਜ਼ੀ ਕਰ ਟੀਮ ਨੂੰ ਆਸਾਨ ਜਿੱਤ ਦਿਵਾਈ। ਇਸ ਤੋਂ ਪਹਿਲਾਂ ਏਸ਼ੀਆ ਲਾਇਨਜ਼ ਨੇ ਉਪਲ ਥਰੰਗਾ ਦੇ ਅਰਧ ਸੈਂਕੜੇ ਦੀ ਬਦੌਲਤ 5 ਵਿਕਟਾਂ ਦੇ ਨੁਕਸਾਨ 'ਤੇ 157 ਦੌੜਾਂ ਬਣਾਈਆਂ।

.@robbieuthappa Unleashes Sky Bombs!@visitqatar#LegendsLeagueCricket #SkyexchnetLLCMasters #LLCT20 #YahanSabBossHain #ALvsIM pic.twitter.com/1LNIq5HBR1

— Legends League Cricket (@llct20) March 14, 2023

ਮੈਚ ਦੀ ਸ਼ੁਰੂਆਤ ਏਸ਼ੀਆ ਲਾਇਨਜ਼ ਦੀ ਬੱਲੇਬਾਜ਼ੀ ਨਾਲ ਹੋਈ। ਏਸ਼ੀਆ ਵੱਲੋਂ ਤਿਲਕਰਤਨੇ ਦਿਲਸ਼ਾਨ ਨੇ ਉਪਲ ਥਰੰਗਾ ਦੇ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਥਰੰਗਾ ਨੇ 48 ਗੇਂਦਾਂ 'ਚ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 69 ਦੌੜਾਂ ਬਣਾਈਆਂ, ਜਦਕਿ ਦਿਲਸ਼ਾਨ ਨੇ 27 ਗੇਂਦਾਂ 'ਚ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 32 ਦੌੜਾਂ ਬਣਾਈਆਂ ਅਤੇ ਪਹਿਲੀ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਕੀਤੀ। ਹਫੀਜ਼ 2 ਅਤੇ ਕਪਤਾਨ ਮਿਸਬਾਹ ਦਾ ਵਿਕਟ ਜ਼ੀਰੋ 'ਤੇ ਡਿੱਗਣ ਤੋਂ ਬਾਅਦ ਅਸਗਰ ਅਫਗਾਨ ਨੇ 15 ਅਤੇ ਅਬਦੁਲ ਰਜ਼ਾਕ ਨੇ 17 ਗੇਂਦਾਂ 'ਚ 27 ਦੌੜਾਂ ਬਣਾ ਕੇ ਸਕੋਰ ਨੂੰ 157 ਤੱਕ ਪਹੁੰਚਾਇਆ।

ਭਾਰਤ ਮਹਾਰਾਜਾ ਵੱਲੋਂ ਸੁਰੇਸ਼ ਰੈਨਾ ਦੋ ਓਵਰਾਂ ਵਿੱਚ 16 ਦੌੜਾਂ ਦੇ ਕੇ ਦੋ ਵਿਕਟਾਂ ਲੈਣ ਵਿੱਚ ਸਫ਼ਲ ਰਿਹਾ। ਬਿੰਨੀ, ਹਰਭਜਨ ਅਤੇ ਪ੍ਰਵੀਨ ਤਾਂਬੇ ਵੀ 1-1 ਵਿਕਟ ਲੈਣ ਵਿੱਚ ਸਫ਼ਲ ਰਹੇ। ਜਵਾਬ ਵਿੱਚ, ਭਾਰਤ ਮਹਾਰਾਜਾ ਨੇ ਸ਼ੁਰੂਆਤੀ ਓਵਰਾਂ ਤੋਂ ਹੀ ਏਸ਼ੀਆ ਲਾਇਨਜ਼ ਦੇ ਗੇਂਦਬਾਜ਼ਾਂ 'ਤੇ ਦਬਦਬਾ ਬਣਾਇਆ। ਉਥੱਪਾ ਨੇ ਖਾਸ ਤੌਰ 'ਤੇ ਵਿਕਟ ਦੇ ਚਾਰੇ ਪਾਸੇ ਸ਼ਾਟ ਖੇਡੇ ਅਤੇ 225 ਦੇ ਸਟ੍ਰਾਈਕ ਰੇਟ ਨਾਲ 88 ਦੌੜਾਂ ਬਣਾਈਆਂ। ਗੰਭੀਰ ਨੇ ਉਸ ਦਾ ਚੰਗਾ ਸਾਥ ਦਿੱਤਾ ਅਤੇ 61 ਦੌੜਾਂ ਬਣਾਈਆਂ।


author

Mandeep Singh

Content Editor

Related News