ਸਿੰਧੂ ਨਾਲ ਲੀ ਨਿੰਗ ਨੇ ਲਗਭਗ 50 ਕਰੋੜ ਰੁਪਏ ਦਾ ਕੀਤਾ ਕਰਾਰ
Friday, Feb 08, 2019 - 07:16 PM (IST)
ਨਵੀਂ ਦਿੱਲੀ— ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨਾਲ ਚੀਨ ਦੀ ਖੇਡ ਸਮੱਗਰੀ ਬਣਾਉਣ ਵਾਲੀ ਲੀ ਨਿੰਗ ਨਾਲ ਲਗਭਗ 50 ਕਰੋੜ ਰੁਪਏ ਦਾ ਚਾਰ ਸਾਲ ਦਾ ਕਰਾਰ ਕੀਤਾ ਹੈ।
ਇਸ ਰਿਕਰਾਡ ਕਰਾਰ ਤੋਂ ਪਹਿਲਾਂ ਚੀਨ ਦੀ ਕੰਪਨੀ ਨੇ ਪਿਛਲੇ ਮਹੀਨੇ ਇਕ ਹੋਰ ਭਾਰਤੀ ਕਿਡਾਰੀ ਕਿਦਾਂਬੀ ਸ਼੍ਰੀਕਾਂਤ ਨਾਲ ਇੰਨੇ ਸਮੇਂ ਲਈ 35 ਕਰੋੜ ਰੁਪਏ ਦਾ ਕਰਾਰ ਕੀਤਾ ਸੀ। ਭਾਰਤ 'ਚ ਲੀ ਨਿੰਗ ਦੀ ਸਾਂਝੇਦਾਰੀ ਸਨਲਾਈਟ ਸਪੋਰਟਸ ਪ੍ਰਾਈਵੇਟ ਲਿਮੀਟੇਡ ਦੇ ਡਾਇਰੈਕਟਰ ਮਹਿੰਦਰ ਕਪੂਰ ਨੇ ਕਿਹਾ ਕਿ ਸਿੰਧੂ ਦਾ ਕਰਾਰ ਬੈਡਮਿੰਟਨ ਦੀ ਦੁਨੀਆ 'ਚ ਸਭ ਤੋਂ ਵੱਡਾ ਕਰਾਰਾਂ 'ਚੋਂ ਇਕ ਸੀ। ਲਗਭਗ 50 ਕਰੋੜ ਰੁਪਏ ਦੇ ਕਰਾਰ 'ਚ ਸਪੋਂਸਰਸ਼ਿਪ ਤੇ ਉਪਕਰਣ ਸ਼ਾਮਿਲ ਹੈ।
ਕਪੂਰ ਨੇ ਦਾਵਾ ਕੀਤਾ ਕਿ ਇਹ ਉਸ ਤਰ੍ਹਾਂ ਦਾ ਕਰਾਰ ਹੈ ਜਿਸ ਤਰ੍ਹਾਂ ਪੂਮਾ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਕੀਤਾ। ਸਿੰਧੂ ਨੂੰ 40 ਕਰੋੜ ਰੁਪਏ ਸਪੋਂਸਰਸ਼ਿਪ ਦੇ ਲਈ ਮਿਲਣਗੇ, ਜਦਕਿ ਬਾਕੀ ਦੀ ਰਾਸ਼ੀ 'ਚ ਉਪਕਰਣ ਸ਼ਾਮਿਲ ਹੈ। ਇਸ ਲਈ ਇਹ ਲਗਭਗ 50 ਕਰੋੜ ਦਾ ਕਰਾਰ ਹੈ।
