ਜਾਣੋ ਕਿਉਂ, ਅਮਿਤਾਭ ਬੱਚਨ ਨੇ ਦਿਨੇਸ਼ ਕਾਰਤਿਕ ਤੋਂ ਮੰਗੀ ''ਮੁਆਫੀ''
Monday, Mar 19, 2018 - 02:54 PM (IST)
ਨਵੀਂ ਦਿੱਲੀ (ਬਿਊਰੋ)— ਭਾਰਤ ਨੇ ਰੋਮਾਂਚਕ ਮੁਕਾਬਲੇ ਵਿਚ ਬੰਗਲਾਦੇਸ਼ ਨੂੰ 4 ਵਿਕਟਾਂ ਨਾਲ ਮਾਤ ਦੇ ਕੇ ਨਿਡਾਸ ਟਰਾਫੀ ਟੀ-20 ਸੀਰੀਜ਼ ਦਾ ਖਿਤਾਬ ਆਪਣੇ ਨਾਮ ਕੀਤਾ। ਇਸ ਮੈਚ ਦੇ ਹੀਰੋ ਰਹੇ 8 ਗੇਂਦਾਂ ਵਿਚ 29 ਦੌੜਾਂ ਬਣਾਉਣ ਵਾਲੇ ਦਿਨੇਸ਼ ਕਾਰਤਿਕ। ਮੈਚ ਦੀ ਆਖਰੀ ਗੇਂਦ ਉੱਤੇ ਦਿਨੇਸ਼ ਕਾਰਤਿਕ ਨੇ ਕਵਰ ਉੱਤੋਂ ਛੱਕਾ ਲਗਾ ਕੇ ਟੀ-20 ਟੂਰਨਾਮੈਂਟ ਦੇ ਫਾਈਨਲ ਵਿਚ ਭਾਰਤ ਜਿੱਤ ਦਿਵਾਈ। ਭਾਰਤ ਦੀ ਇਹ ਬੰਗਲਾਦੇਸ਼ ਉੱਤੇ ਟੀ-20 ਵਿਚ ਲਗਾਤਾਰ ਅੱਠਵੀਂ ਜਿੱਤ ਹੈ। ਇਸ ਹਾਈਵੋਲਟੇਜ਼ ਮੁਕਾਬਲੇ ਨੂੰ ਕ੍ਰਿਕਟ ਫੈਂਸ ਸਾਹ ਰੋਕੇ ਵੇਖ ਰਹੇ ਸਨ। ਇਸ ਫੈਂਸ ਵਿਚ ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਵੀ ਸ਼ਾਮਲ ਸਨ। ਮੈਚ ਦੌਰਾਨ ਬਿਗ ਬੀ ਨੇ ਟੀਮ ਇੰਡੀਆ ਲਈ ਟਵੀਟ ਕੀਤਾ, ਪਰ ਇਸ ਟਵੀਟ ਦੇ ਬਾਅਦ ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ। ਆਪਣੇ ਦੂਜੇ ਟਵੀਟ ਵਿਚ ਅਮਿਤਾਭ ਨੇ ਦਿਨੇਸ਼ ਕਾਰਤਿਕ ਤੋਂ ਮੁਆਫੀ ਮੰਗੀ।

ਦੱਸ ਦਈਏ ਕਿ ਕਾਰਤਿਕ ਜਿਸ ਸਮੇਂ ਬੱਲੇਬਾਜ਼ੀ ਲਈ ਆਏ ਸਨ, ਉਸ ਸਮੇਂ ਭਾਰਤ ਬੇਹੱਦ ਮੁਸ਼ਕਲ ਹਾਲਤ ਵਿਚ ਸੀ ਪਰ ਇਸ ਸੀਨੀਅਰ ਖਿਡਾਰੀ ਨੇ ਸੰਜਮ ਬਣਾਏ ਰੱਖਦੇ ਹੋਏ ਵਧੀਆ ਸ਼ਾਟਸ ਖੇਡੇ ਅਤੇ ਭਾਰਤ ਨੂੰ 167 ਦੌੜਾਂ ਦੇ ਸਕੋਰ ਤੱਕ ਛੇ ਵਿਕਟਾਂ ਦੇ ਨੁਕਸਾਨ ਉੱਤੇ ਪਹੁੰਚਾ ਦਿੱਤਾ।
ਆਖਰੀ ਗੇਂਦ 'ਤੇ ਠੋਕਿਆ ਛੱਕਾ
ਆਖਰੀ ਓਵਰ 'ਚ 12 ਦੌੜਾਂ ਦੀ ਜ਼ਰੂਰਤ ਸੀ ਜੋ ਵਿਜੇ ਸ਼ੰਕਰ (17) ਦੇ ਆਊਟ ਹੋਣ ਤੋਂ ਬਾਅਦ ਪੰਜ ਗੇਂਦਾਂ 'ਤੇ 12 ਦੌੜਾਂ ਪਹੁੰਚ ਗਿਆ। ਸੌਮਿਆ ਸਰਕਾਰ ਦੀ ਇਸ ਗੇਂਦ ਉੱਤੇ ਕਾਰਤਿਕ ਨੇ ਕਵਰ ਦੇ ਉੱਤੋਂ ਛੱਕਾ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ।
Dinesh Karthik """What a touch"""
— LiladharTaparia (@TapariaLD) March 18, 2018
19th over + Last Ball Six#INDvBAN #NidahasTrophy2018Final pic.twitter.com/HCtkjbDF2h#DineshKarthik
ਅਮਿਤਾਭ ਨੇ ਕਾਰਤਿਕ ਤੋਂ ਮੰਗੀ ਮੁਆਫੀ
ਮੈਚ ਜਿੱਤਣ ਦੇ ਬਾਅਦ ਅਮਿਤਾਭ ਬੱਚਨ ਨੇ ਟਵੀਟ ਕੀਤਾ- ਕਿਆ ਰੋਮਾਂਚ... ਬਾਂਗਲਾਦੇਸ਼ ਨੇ ਸਾਨੂੰ ਬੰਨ ਰੱਖਿਆ ਅਤੇ ਦਿਨੇਸ਼ ਕਾਰਤਿਕ ਤੂੰ ਖਾਸ.. ਸ਼ਾਨਦਾਰ ਜਿੱਤ, ਆਖਰੀ ਦੋ ਓਵਰਾਂ ਵਿਚ 24 ਦੌੜਾਂ ਚਾਹੀਦੀਆਂ ਸਨ। ਆਖਰੀ ਗੇਂਦ ਉੱਤੇ 5 ਦੌੜਾਂ ਦੀ ਲੋੜ ਸੀ ਅਤੇ ਕਾਰਤਿਕ ਨੇ ਛੱਕਾ ਜੜਿਆ...ਮੁਬਾਰਕ।' ਪਰ ਇਸ ਟਵੀਟ ਦੇ ਬਾਅਦ ਅਮਿਤਾਭ ਨੇ ਇਕ ਹੋਰ ਟਵੀਟ ਕੀਤਾ ਅਤੇ ਦਿਨੇਸ਼ ਕਾਰਤਿਕ ਤੋਂ ਮੁਆਫੀ ਮੰਗੀ।
T 2747 - INDIA WINS !! T20 in the TRI championship VS BanglaDesh .. what a thriller .. BD had us on the ropes .. and Dinesh Kartik, you beauty .. a brilliant knock .. 24 needed in last 2 overs .. 5 runs and 1 ball left and he hits a 6 ! INCREDIBLE ! CONGRATULATIONS !! pic.twitter.com/je0WyaWzpe
— Amitabh Bachchan (@SrBachchan) March 18, 2018
ਤਾਂ ਇਸ ਲਈ ਮੰਗੀ ਮੁਆਫੀ
ਅਮਿਤਾਭ ਨੇ ਪਹਿਲਾ ਟਵੀਟ ਕਰਨ ਵਿਚ ਇਕ ਗਲਤੀ ਕਰ ਦਿੱਤੀ ਸੀ। ਦਰਅਸਲ, ਅਮਿਤਾਭ ਨੇ ਲਿਖਿਆ ਸੀ ਕਿ ਆਖਰੀ ਦੋ ਓਵਰਾਂ ਵਿਚ 24 ਦੌੜਾਂ ਦੀ ਲੋੜ, ਪਰ ਆਖਰੀ ਦੋ ਓਵਰਾਂ ਵਿਚ 34 ਦੌੜਾਂ ਚਾਹੀਦੀਆਂ ਸਨ। ਅਮਿਤਾਭ ਨੇ ਇਸ ਗਲਤੀ ਨੂੰ ਸੁਧਾਰਦੇ ਹੋਏ ਇਕ ਹੋਰ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ- 'ਇਹ ਪੜ੍ਹੋ- ਦੋ ਓਵਰਾਂ ਵਿਚ 34 ਦੌੜਾਂ ਦੀ ਲੋੜ... 24 ਨਹੀਂ। ਦਿਨੇਸ਼ ਕਾਰਤਿਕ ਤੋਂ ਮੁਆਫੀ।'
T 2747 - that should read 34 needed in 2 overs .. NOT 24 .. apologies to Dinesh Kartik .. pic.twitter.com/yH6rVjWzpk
— Amitabh Bachchan (@SrBachchan) March 18, 2018
