ਘਰੇਲੂ ਜ਼ਮੀਨ 'ਤੇ ਆਪਣਾ ਆਖਰੀ ਮੈਚ ਹਾਰੇ ਲਿਏਂਡਰ ਪੇਸ, ਪੂਰਵ-ਰਾਮਨਾਥਨ ਬਣੇ ਜੇਤੂ
Sunday, Feb 16, 2020 - 02:09 PM (IST)

ਸਪੋਰਟਸ ਡੈਸਕ— ਘਰੇਲੂ ਕੋਰਟ 'ਤੇ ਏ. ਟੀ. ਪੀ. ਟੂਰ ਦਾ ਆਪਣਾ ਆਖਰੀ ਮੁਕਾਬਲਾ ਖੇਡ ਰਹੇ ਭਾਰਤ ਦੇ ਖ਼ੁਰਾਂਟ ਖਿਡਾਰੀ ਲਿਏਂਡਰ ਪੇਸ ਅਤੇ ਉਨ੍ਹਾਂ ਦੇ ਜੋੜੀਦਾਰ ਮੈਥਿਊ ਏਬਡੇਨ ਨੂੰ ਸ਼ਨੀਵਾਰ ਨੂੰ ਬੈਂਗਲੁਰੂ ਓਪਨ ਦੇ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਪੇਸ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਜੋੜੀਦਾਰ ਨੂੰ ਚੌਥਾ ਦਰਜਾ ਪ੍ਰਾਪਤ ਪੂਰਵ ਰਾਜਾ ਅਤੇ ਰਾਮਕੁਮਾਰ ਰਾਮਨਾਥਨ ਦੀ ਭਾਰਤੀ ਜੋੜੀ ਨੇ 6-0, 6-3 ਨਾਲ ਹਰਾਇਆ।
ਫਾਈਨਲ ਤੋਂ ਪਹਿਲਾਂ ਪੇਸ ਨੇ ਆਪਣੇ ਟਵਿਟਰ ਅਕਾਊਂਟ 'ਤੇ ਲਿਖਿਆ ਸੀ ਕਿ ਘਰੇਲੂ ਜ਼ਮੀਨ 'ਤੇ ਆਖਰੀ ਟੂਰਨਾਮੈਂਟ ਦੇ ਫਾਈਨਲ 'ਚ ਹੋਣਾ ਕਾਫ਼ੀ ਖੁਸ਼ੀ ਦੀ ਗੱਲ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਕਿਸੇ ਨੇ ਮੇਰੇ ਤੋਂ ਕਿਹਾ ਕਿ ਆਪਣੇ ਘਰੇਲੂ ਮੈਦਾਨ 'ਤੇ ਆਖਰੀ ਟੂਰਨਾਮੈਂਟ ਦੇ ਫਾਈਨਲ 'ਚ ਪੁੱਜਣ ਦੇ ਬਾਰੇ 'ਚ ਸੋਚੋ। ਮੈਂ ਕਿਹਾ ਕਿ ਇਹ ਸੁਪਨੇ ਦੀ ਤਰ੍ਹਾਂ ਹੋਵੇਗਾ। ਅਤੇ ਇਹ ਸੁਪਨਾ ਅੱਜ ਸੱਚ ਹੋ ਰਿਹਾ ਹੈ। ਖੁਸ਼ੀ ਇਸ ਗੱਲ ਦੀ ਵੀ ਹੈ ਕਿ ਅੱਜ ਇਕ ਭਾਰਤੀ ਹੀ ਇਸ ਖਿਤਾਬ ਨੂੰ ਜਿੱਤੇਗਾ। ਓਲੰਪਿਕ 'ਚ ਕਾਂਸੀ ਤਮਗਾ ਜਿੱਤਣ ਵਾਲੇ 46 ਸਾਲ ਦੇ ਪੇਸ ਪਹਿਲਾਂ ਹੀ ਕਹਿ ਚੁੱਕੇ ਹੈ ਕਿ ਪੇਸ਼ੇਵਰ ਸਰਕਿਟ 'ਚ ਇਹ ਉਨ੍ਹਾਂ ਦਾ ਆਖਰੀ ਸਾਲ ਹੈ।
Someone said to me “ imagine being in the final of your last tournament on home soil” I said - that would be the DREAM!! And I guess I get to live it today!! Finals of the @blropen with @matt_ebden .. Happy that whoever wins today, it’s a win for 🇮🇳 #OneLastRoar pic.twitter.com/0bJguUzLSX
— Leander Paes (@Leander) February 15, 2020
ਭਾਰਤੀ ਟੈਨਿਸ 'ਚ ਪੇਸ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ। ਟੈਨਿਸ ਜਗਤ 'ਚ ਪੇਸ ਨੇ ਦੁਨੀਆ ਨੂੰ ਭਾਰਤ ਦਾ ਦੱਮ ਦਿਖਾਇਆ। ਪਹਿਲਾਂ ਜੂਨੀਅਰ ਯੂ. ਐੱਸ ਓਪਨ ਅਤੇ ਜੂਨੀਅਰ ਵਿਬੰਲਡਨ ਦਾ ਖਿਤਾਬ ਆਪਣੇ ਨਾਂ ਕੀਤਾ। ਸਿਰਫ ਜੂਨੀਅਰ 'ਚ ਦੁਨੀਆ ਦੇ ਨੰਬਰ ਇਕ ਖਿਡਾਰੀ ਬਣੇ। 1996 'ਚ ਓਲੰਪਿਕ 'ਚ ਕਾਂਸੀ ਤਮਗਾ, 18 ਗਰੈਂਡ ਸਲੈਮ, 44 ਡੇਵੀਸ ਕੱਪ ਦੇ ਮੁਕਾਬਲੇ ਜਿੱਤੇ, 30 ਸਾਲ ਲੰਬਾ ਕਰੀਅਰ, 7 ਓਲੰਪਿਕ ਖੇਡਣ ਵਾਲੇ ਪਹਿਲੇ ਟੈਨਿਸ ਖਿਡਾਰੀ, ਡਬਲਜ਼ ਦੇ ਨੰਬਰ ਇਕ ਟੈਨਿਸ ਖਿਡਾਰੀ, ਇਹ ਸਭ ਪੇਸ ਦੇ ਕਰੀਅਰ ਦੀ ਉਉਪਲਬੱਧੀ ਹੈ। ਜਿਸ ਦੇ ਨੇੜੇ ਅਜੇ ਤਕ ਕੋਈ ਭਾਰਤੀ ਪਹੁੰਚ ਵੀ ਨਹੀਂ ਸਕਿਆ।