ਪੇਸ ਨੇ ਟੈਨਿਸ ਪ੍ਰੀਮੀਅਰ ਲੀਗ ਦੀ ਮੁੰਬਈ ਫ੍ਰੈਂਚਾਈਜ਼ੀ ''ਚ ਹਿੱਸੇਦਾਰੀ ਖਰੀਦੀ
Friday, Aug 02, 2019 - 12:04 PM (IST)

ਮੁੰਬਈ— ਤਜਰਬੇਕਾਰ ਟੈਨਿਸ ਖਿਡਾਰੀ ਲਿਏਂਡਰ ਪੇਸ ਨੇ ਮੁੰਬਈ ਫ੍ਰੈਂਚਾਈਜ਼ੀ 'ਚ ਹਿੱਸਾ ਖਰੀਦੀਆ ਹੈ ਜੋ ਦਸੰਬਰ 'ਚ ਟੈਨਿਸ ਪ੍ਰੀਮੀਅਰ ਲੀਗ (ਟੀ.ਪੀ.ਐੱਲ.) ਦੇ ਦੂਜੇ ਸੈਸ਼ਨ 'ਚ ਡੈਬਿਊ ਕਰੇਗੀ। ਅਰਜੁਨ ਖਾਦੇ ਪੁਰਸ਼ਾਂ 'ਚ ਚੋਟੀ ਦੇ ਖਿਡਾਰੀ ਹੋਣਗੇ ਜਦਕਿ ਅੰਕਿਤਾ ਰੈਨਾ ਇੱਥੇ 12 ਤੋਂ 15 ਦਸੰਬਰ ਤੱਕ ਹੋਣ ਵਾਲੇ ਟੂਰਨਾਮੈਂਟ 'ਚ ਚੋਟੀ ਦੀ ਮਹਿਲਾ ਖਿਡਾਰਨ ਹੋਵੇਗੀ।
ਵੀਰਵਾਰ ਨੂੰ ਇੱਥੇ ਜਾਰੀ ਮੀਡੀਆ ਬਿਆਨ 'ਚ ਇਹ ਜਾਣਕਾਰੀ ਦਿੱਤੀ ਹੈ। ਕੁਲ ਅੱਠ ਟੀਮਾਂ ਅਤੇ ਦੇਸ਼ ਦੀਆਂ ਚੋਟੀਆਂ ਦੀਆਂ 88 ਖਿਡਾਰਨਾਂ ਵੱਖ-ਵੱਖ ਵਰਗ 'ਚ ਖਿਤਾਬ ਦੇ ਲਈ ਚੁਣੌਤੀ ਪੇਸ਼ ਕਰਨਗੀਆਂ। ਸਰਬ ਭਾਰਤੀ ਟੈਨਿਸ ਸੰਘ ਤੋਂ ਮਾਨਤਾ ਪ੍ਰਾਪਤ ਇਹ ਲੀਗ ਮਹਾਰਾਸ਼ਟਰ ਰਾਜ ਲਾਨ ਟੈਨਿਸ ਸੰਘ ਦੀ ਸਰਪ੍ਰਸਤੀ 'ਚ ਆਯੋਜਿਤ ਕੀਤੀ ਜਾਵੇਗੀ। ਬਿਆਨ ਦੇ ਮੁਤਾਬਕ ਬਾਲੀਵੁੱਡ ਅਭਿਨੇਤਰੀ ਸੋਨਾਲੀ ਬੇਂਦਰੇ ਨੇ ਵੀ ਫ੍ਰੈਂਚਾਈਜ਼ੀ ਖਰੀਦੀ ਹੈ। ਲੀਗ ਦੀ ਕੁਲ ਇਨਾਮੀ ਰਾਸ਼ੀ 60 ਲੱਖ ਰੁਪਏ ਹੈ।