ਜੈਪੁਰ ਓਪਨ ਗੋਲਫ ''ਚ ਉਤਰਨਗੇ ਦੇਸ਼ ਦੇ ਦਿੱਗਜ ਸਿਤਾਰੇ

Monday, Sep 23, 2019 - 10:50 PM (IST)

ਜੈਪੁਰ ਓਪਨ ਗੋਲਫ ''ਚ ਉਤਰਨਗੇ ਦੇਸ਼ ਦੇ ਦਿੱਗਜ ਸਿਤਾਰੇ

ਜੈਪੁਰ— ਲੀਜੇਂਡ ਜੋਤੀ ਰੰਧਾਵਾ, ਰਾਸ਼ਿਦ ਖਾਨ, ਪਿਛਲਾ ਚੈਂਪੀਅਨ ਅਮਰ ਰਾਜ, ਚਿਰਾਗ ਕੁਮਾਰ ਤੇ ਅਭਿਜੀਤ ਸਿੰਘ ਚੱਡਾ ਵਰਗੇ ਦੇਸ਼ ਦੇ ਵੱਡੇ ਸਿਤਾਰੇ ਮੰਗਲਵਾਰ ਤੋਂ ਰਾਮਬਾਗ ਗੋਲਫ ਕਲੱਬ 'ਚ ਸ਼ੁਰੂ ਹੋ ਰਹੇ ਜੈਪੁਰ ਓਪਨ ਗੋਲਫ ਟੂਰਨਾਮੈਂਟ 'ਚ ਸ਼ਾਮਲ ਹੋਣਗੇ, ਜਿਸ 'ਚ 30 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਰੱਖੀ ਗਈ ਹੈ। ਇਹ ਟੂਰਨਾਮੈਂਟ ਦਾ ਤੀਜਾ ਐਡੀਸ਼ਨ ਹੈ ਤੇ ਟਾਟਾ ਸਟੀਲ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ, ਰਾਜਸਥਾਨ ਸਟੇਟ ਸਪੋਰਟਸ ਕਾਊਸਿਲ ਸਾਂਝੇ ਰੂਪ ਨਾਲ ਇਸ ਦਾ ਆਯੋਜਨ ਕਰ ਰਹੇ ਹਨ। ਟੂਰਨਾਮੈਂਟ 24-27 ਸਤੰਬਰ ਤਕ ਖੇਡਿਆ ਜਾਵੇਗਾ ਤੇ ਪ੍ਰੋ-ਐੱਮ 28 ਸਤੰਬਰ ਨੂੰ ਹੋਵੇਗਾ।
ਜੈਪੁਰ ਓਪਨ 'ਚ ਹਿੱਸਾ ਲੈ ਰਹੇ ਵਿਦੇਸ਼ੀ ਖਿਡਾਰੀਆਂ 'ਚ ਸ਼੍ਰੀਲੰਕਾ ਦੇ ਟੀ ਥੰਗਰਾਜ, ਆਸਟਰੇਲੀਆ ਦੇ ਕੁਣਾਲ ਭਸੀਨ ਤੇ ਬੰਗਲਾਦੇਸ਼ ਦੇ ਮੁਹੰਮਦ ਦੁਲਾਲ ਹੁਸੈਨ ਸ਼ਾਮਲ ਹਨ ਜਦਕਿ ਸਥਾਨਿਕ ਖਿਡਾਰੀਆਂ 'ਚ ਵਿਸ਼ਾਲ ਸਿੰਘ, ਹੇਮਿੰਦਰ ਚੌਧਰੀ, ਮਹੇਸ਼ ਯਾਦਵ, ਯੋਗਿੰਦਰ ਕੁਮਾਵਤ ਤੇ ਕਮਲ ਕੁਮਾਵਤ ਆਪਣੀ ਚੁਣੌਤੀ ਰੱਖਣਗੇ।


author

Gurdeep Singh

Content Editor

Related News