ਲੌਰਾ ਵੋਲਵਾਰਡ ਨੇ ਮਹਿਲਾ ਕ੍ਰਿਕਟ ਕੈਲੰਡਰ ''ਚ ਹੋਰ ਟੈਸਟ ਮੈਚਾਂ ਦੀ ਮੰਗ ਕੀਤੀ

Thursday, Jun 27, 2024 - 06:30 PM (IST)

ਚੇਨਈ, (ਭਾਸ਼ਾ) ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਲੌਰਾ ਵੋਲਵਾਰਡ ਨੇ ਸ਼ੁੱਕਰਵਾਰ ਤੋਂ ਭਾਰਤ ਖਿਲਾਫ ਸ਼ੁਰੂ ਹੋਣ ਵਾਲੇ ਇਕਮਾਤਰ ਟੈਸਟ ਤੋਂ ਪਹਿਲਾਂ ਮਹਿਲਾ ਕ੍ਰਿਕਟ ਕੈਲੰਡਰ 'ਚ ਹੋਰ ਟੈਸਟ ਮੈਚਾਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ। ਲੌਰਾ ਨੇ ਆਪਣੇ ਦੇਸ਼ ਦੇ ਘਰੇਲੂ ਢਾਂਚੇ ਵਿੱਚ ਲਾਲ ਗੇਂਦ ਦੇ ਟੂਰਨਾਮੈਂਟ ਨੂੰ ਸ਼ਾਮਲ ਕਰਨ ਦੀ ਮੰਗ ਵੀ ਕੀਤੀ।

 ਭਾਰਤ ਅਤੇ ਦੱਖਣੀ ਅਫਰੀਕਾ ਦੀ ਮਹਿਲਾ ਟੀਮ ਇੱਥੇ ਚੇਪੌਕ 'ਚ ਇਤਿਹਾਸ ਦੇ ਆਪਣੇ ਤੀਜੇ ਅਤੇ ਲਗਭਗ 10 ਸਾਲਾਂ 'ਚ ਪਹਿਲੇ ਟੈਸਟ ਲਈ ਆਹਮੋ-ਸਾਹਮਣੇ ਹੋਣਗੀਆਂ। ਲੌਰਾ ਨੇ ਮੰਨਿਆ ਕਿ ਉਨ੍ਹਾਂ ਦੀ ਟੀਮ ਇਸ ਟੈਸਟ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਪਿਛਲੇ ਸੀਜ਼ਨ ਵਿੱਚ ਭਾਰਤ ਵਿੱਚ ਲਾਲ ਗੇਂਦ ਦਾ ਮੁਕਾਬਲਾ ਦੁਬਾਰਾ ਸ਼ੁਰੂ ਹੋਇਆ ਸੀ ਪਰ ਦੱਖਣੀ ਅਫਰੀਕਾ ਵਿੱਚ ਅਜਿਹਾ ਕੋਈ ਟੂਰਨਾਮੈਂਟ ਨਹੀਂ ਹੈ।

ਲੌਰਾ ਨੇ ਵੀਰਵਾਰ ਨੂੰ ਇੱਥੇ ਪ੍ਰੈੱਸ ਕਾਨਫਰੰਸ 'ਚ ਕਿਹਾ, ''ਸਾਡੇ 'ਚੋਂ ਜ਼ਿਆਦਾਤਰ ਇਸ ਫਾਰਮੈਟ ਲਈ ਤਿਆਰ ਨਹੀਂ ਹਨ ਕਿਉਂਕਿ ਅਸੀਂ ਘਰੇਲੂ ਚਾਰ-ਦਿਨਾ ਕ੍ਰਿਕਟ ਨਹੀਂ ਖੇਡਦੇ ਹਾਂ।ਇਹ ਮੁਸ਼ਕਲ ਹੈ ਕਿਉਂਕਿ ਮੈਨੂੰ ਉਨ੍ਹਾਂ ਗੇਂਦਾਂ ਨੂੰ ਛੱਡਣਾ ਪਵੇਗਾ ਜੋ ਮੈਂ ਕਵਰ ਡਰਾਈਵ 'ਤੇ ਭੇਜਦੀ ਰਹੀ ਹਾਂ। ਫਿਰ ਵੀ ਮੈਂ ਉਨ੍ਹਾਂ ਨੂੰ ਆਸਾਨੀ ਨਾਲ ਖੇਡਣ ਦੀ ਕੋਸ਼ਿਸ਼ ਕਰਦੀ ਹਾਂ, ਸਟਾਰ ਬੱਲੇਬਾਜ਼ ਨੇ ਫਾਰਮੈਟ ਲਈ ਤਿਆਰੀ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਕਿਹਾ, "ਸਾਨੂੰ ਜਾਂ ਤਾਂ ਹੋਰ ਟੈਸਟ ਖੇਡਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਘਰੇਲੂ ਪੱਧਰ 'ਤੇ ਸ਼ਾਮਲ ਕਰਨਾ ਚਾਹੀਦਾ ਹੈ। ਜਾਂ ਅਸੀਂ ਉਨ੍ਹਾਂ ਨੂੰ ਛੱਡ ਸਕਦੇ ਹਾਂ ਕਿਉਂਕਿ ਇਕ ਜਾਂ ਤਿੰਨ ਟੈਸਟ ਖੇਡਣ ਲਈ ਅਨੁਕੂਲ ਹੋਣਾ ਬਹੁਤ ਮੁਸ਼ਕਲ ਹੈ।'' ਉਸ ਨੇ ਕਿਹਾ, ''ਪਰ ਮੈਂ ਉਨ੍ਹਾਂ ਨੂੰ ਹੋਰ ਖੇਡਣਾ ਚਾਹੁੰਦੀ ਹਾਂ।''


Tarsem Singh

Content Editor

Related News