ਪਿਛਲੇ ਸਾਲ ਦੀ ਮੁਅੱਤਲੀ ਨੇ ਸੋਚ ਬਦਲੀ ਤੇ ਮੈਂ ਨਿਰੰਤਰ ਚੰਗਾ ਪ੍ਰਦਰਸ਼ਨ ਕਰਨ ਲੱਗਾ : ਰਾਹੁਲ

Monday, Jun 15, 2020 - 03:51 PM (IST)

ਪਿਛਲੇ ਸਾਲ ਦੀ ਮੁਅੱਤਲੀ ਨੇ ਸੋਚ ਬਦਲੀ ਤੇ ਮੈਂ ਨਿਰੰਤਰ ਚੰਗਾ ਪ੍ਰਦਰਸ਼ਨ ਕਰਨ ਲੱਗਾ : ਰਾਹੁਲ

ਨਵੀਂ ਦਿੱਲੀ– ਭਾਰਤੀ ਬੱਲੇਬਾਜ਼ ਕੇ. ਐੱਲ. ਰਾਹੁਲ ਦਾ ਮੰਨਣਾ ਹੈ ਕਿ ਪਿਛਲੇ ਸਾਲ ਇਕ ਟੀ. ਵੀ. ਪ੍ਰੋਗਰਾਮ ਦੌਰਾਨ ਮਹਿਲਾਵਾਂ ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਉਸ ਨੂੰ ਜਦੋਂ ਮੁਅੱਤਲੀ ਝੱਲਣੀ ਪਈ ਤਾਂ ਇਸ ਨਾਲ ਉਸਦੀ ਖੇਡ ਦੇ ਪ੍ਰਤੀ ਸੋਚ ਪੂਰੀ ਤਰ੍ਹਾਂ ਨਾਲ ਬਦਲ ਗਈ, ਜਿਸ ਦਾ ਨਤੀਜਾ ਇਹ ਰਿਹਾ ਕਿ ਉਹ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਲੱਗਾ। ਰਾਹੁਲ ਤੇ ਹਾਰਦਿਕ ਪੰਡਯਾ ਨੂੰ ‘ਕੌਫੀ ਵਿਦ ਕਰਣ’ ਪ੍ਰੋਗਰਾਮ ਵਿਚ ਕੀਤੀਆਂ ਗਈਆਂ ਟਿਪੱਣੀਆਂ ਦੇ ਕਾਰਣ ਸਖਤ ਆਲੋਚਨਾਵਾਂ ਝੱਲਣੀਆਂ ਪਈਆਂ ਸਨ। ਬੀ. ਸੀ. ਸੀ. ਆਈ. ਦੀ ਅਧਿਕਾਰੀਆਂ ਦੀ ਕਮੇਟੀ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ ਤੇ ਉਨ੍ਹਾਂ ਨੂੰ ਪਿਛਲੇ ਸਾਲ ਜਨਵਰੀ ਵਿਚ ਆਸਟਰੇਲੀਆ ਦੌਰੇ ਵਿਚਾਲੇ ਹੀ ਵਾਪਸ ਬੁਲਾ ਲਿਆ ਗਿਆ ਸੀ।

PunjabKesari

ਰਾਹੁਲ ਨੇ ਕਿਹਾ,‘‘ਮੈਂ 2019 ਤੋਂ ਬਾਅਦ ਵੱਖ ਤਰ੍ਹਾਂ ਨਾਲ ਸੋਚਣਾ ਸ਼ੁਰੂ ਕੀਤਾ ਤੇ ਮੇਰੇ ਚੰਗੇ ਪ੍ਰਦਰਸ਼ਨ ਦਾ ਕਾਫੀ ਸਿਹਰਾ ਇਸ ਨੂੰ ਜਾਂਦਾ ਹੈ। ਉਸ ਪਾਬੰਦੀ ਤੇ ਜੋ ਕੁਝ ਹੋਇਆ ਤੇ ਤਦ ਮੈਂ ਸੁਆਰਥੀ ਹੋਣਾ ਚਾਹੁੰਦਾ ਸੀ ਤੇ ਖੁਦ ਲਈ ਖੇਡਣਾ ਚਾਹੁੰਦਾ ਸੀ ਪਰ ਮੈਂ ਅਸਫਲ ਰਿਹਾ। ਇਸ ਲਈ ਮੈਂ ਖੁਦ ਨੂੰ ਕਿਹਾ ਕਿ ਮੈਨੂੰ ਉਹ ਸਭ ਕਰਨਾ ਚਾਹੀਦਾ ਹੈ, ਜਿਹੜਾ ਟੀਮ ਮੇਰੇ ਕੋਲੋਂ ਚਾਹੁੰਦੀ ਹੈ।’’ ਇਸ ਤੋਂ ਬਾਅਦ ਰਾਹੁਲ ਦੀ ਕਿਸਮਤ ਚਮਕ ਗਈ ਤੇ ਉਸ ਨੇ ਸੀਮਿਤ ਓਵਰਾਂ ਦੀ ਕ੍ਰਿਕਟ ਵਿਚ ਨਾ ਸਿਰਫ ਰਿਸ਼ਭ ਪੰਤ ਦੀ ਜਗ੍ਹਾ ਵਿਕਟਕੀਪਿੰਗ ਕੀਤੀ ਸਗੋਂ ਵਨ ਡੇ ਵਿਚ ਪੰਜ ਪਾਰੀਆਂ ਵਿਚ 75.75 ਦੀ ਔਸਤ ਤੇ 144.77 ਦੀ ਸਟ੍ਰਾਈਕ ਰੇਟ ਨਾਲ 303 ਦੌੜਾਂ ਵੀ ਬਣਾਈਆਂ। ਟੀ-20 ਵਿਚ ਕੌਮਾਂਤਰੀ ਵਿਚ ਪਾਰੀ ਦਾ ਆਗਾਜ਼ ਕਰਦੇ ਹੋਏ ਉਸ ਨੇ 56.00 ਦੀ ਔਸਤ 144.51 ਦੀ ਸਟ੍ਰਾਈਕ ਰੇਟ ਨਾਲ 224 ਦੌੜਾਂ ਬਣਾਈਆਂ।
 


author

Ranjit

Content Editor

Related News