ਅਖੀਰਲੇ ਲੈਪ ''ਤੇ ਮੁੱਕਿਆ ਪੈਟਰੋਲ, 160 kg ਦੀ ਬਾਈਕ ਨੂੰ ਧੱਕਾ ਲਗਾ ਕੇ ਪੂਰੀ ਕੀਤੀ ਰੇਸ

09/12/2017 7:44:41 PM

ਨਵੀਂ ਦਿੱਲੀ—ਸੇਨ ਮਾਰਿਨੋ ਮੋਟੋ ਗ੍ਰਾਂ ਪ੍ਰੀ ਮੋਟਰਸਾਇਕਲ ਰੇਸ 'ਚ ਇਕ ਮੱਜ਼ੇਦਾਰ ਕਿੱਸਾ ਕੈਮਰੇ 'ਚ ਕੈਦ ਹੋਇਆ ਜਦੋਂ ਯਾਮਾਹਾ ਦੇ ਰਾਈਡਰ ਜੋਹਾਨ ਜਾਰਕੋ ਦੀ ਬਾਈਕ ਦਾ ਪੈਟਰੋਲ ਖਤਮ ਹੋ ਗਿਆ। ਉਨ੍ਹਾਂ ਨੇ ਬਾਈਕ ਨੂੰ ਧੱਕਾ ਦਿੰਦੇ ਹੋਏ ਫਿਨਿਸ਼ ਲਾਈਨ ਪਾਰ ਕੀਤੀ।

ਇਕ ਪੁਆਇੰਟ ਵੀ ਹਾਸਲ ਕੀਤਾ। ਮੀਂਹ ਨਾਲ ਰੁਕੀ ਇਸ ਰੇਸ 'ਚ ਸਪੇਨ ਜੇ ਮਾਰਕ ਮਾਰਕਵੇਜ ਚੈਂਪੀਅਨ ਬਣੇ। ਸੇਨ ਮਾਰਿਨੋ ਰੇਸ 118.3 ਕਿਲੋਮੀਟਰ ਲੰਬੀ ਹੈ। ਇਸ ਰੇਸ 'ਚ 28 ਲੈਪ ਹਨ।


ਫਰਾਂਸ ਦੇ ਰਾਈਡਰ ਜਾਰਕੋ ਆਖਰੀ ਲੈਪ 'ਚ 7ਵੇਂ ਨੰਬਰ 'ਤੇ ਸੀ। ਉਹ 11ਵੇਂ ਟਰਨ 'ਤੇ ਪਹੁੰਚੇ ਹੀ ਸੀ ਕਿ ਉਨ੍ਹਾਂ ਦੀ ਬਾਈਕ 'ਚ ਪੈਟਰੋਲ ਦੀ ਸਮੱਸਿਆ ਸ਼ੁਰੂ ਹੋ ਗਈ। ਆਖਰੀ ਲੈਪ ਤਕ ਆਉਂਦੇ ਆਉਂਦੇ ਪੈਟਰੋਲ ਖਤਮ ਹੋ ਗਿਆ।

27 ਸਾਲ ਦੇ ਜਾਰਕੋ ਤੁਰੰਤ ਬਾਈਕ ਤੋਂ ਉਤਰੇ ਅਤੇ 160 ਕਿਲੋ ਦੀ ਬਾਈਕ ਨੂੰ ਧੱਕਾ ਦਿੰਦੇ ਹੋਏ ਫਿਨਿਸ਼ ਲਾਈਨ ਪਾਰ ਕੀਤੀ।ਉਹ 15ਵੇਂ ਨੰਬਰ 'ਤੇ ਰਹੇ ਅਤੇ ਇਕ ਅੰਕ ਵੀ ਹਾਸਲ ਕੀਤਾ। ਜਾਰਕੋ ਵਰਲਡ ਚੈਂਪੀਅਨਸ਼ਿਪ ਸਟੇਂਡਿੰਗ 'ਚ 110 ਅੰਕ ਨਾਲ 6ਵੇਂ ਨੰਬਰ 'ਤੇ ਹੈ।


Related News