ਮੈਂ ਹਮੇਸ਼ਾ ਮੈਚ ਦਾ ਪਾਸਾ ਪਲਟਣ ਦੇ ਇਰਾਦੇ ਨਾਲ ਮੈਦਾਨ ''ਤੇ ਉਤਰਦਾ ਹਾਂ : ਮਲਿੰਗਾ
Saturday, Sep 07, 2019 - 04:50 PM (IST)

ਸਪੋਰਟਸ ਡੈਸਕ : ਪਹਿਲਾਂ ਵਨ ਡੇ ਅਤੇ ਹੁਣ ਟੀ-20 ਕ੍ਰਿਕਟ ਵਿਚ ਵੀ 4 ਗੇਂਦਾਂ 'ਤੇ 4 ਵਿਕਟਾਂ ਲੈਮ ਵਾਲੇ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਕਿਹਾ ਕਿ ਉਹ ਹਮੇਸ਼ਾ ਮੈਚ ਦਾ ਪਾਸਾ ਪਲਟਣ ਦੇ ਇਰਾਦੇ ਨਾਲ ਮੈਦਾਨ 'ਤੇ ਉਤਰਦਾ ਹੈ। ਮਹਿਲੰਗਾ ਨੇ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਖਿਲਾਫ ਤੀਜੇ ਟੀ-20 ਮੈਚ ਵਿਚ 4 ਗੇਂਦਾਂ 'ਤੇ 4 ਵਿਕਟਾਂ ਹਾਸਲ ਕੀਤੀਆਂ ਅਤੇ ਮੈਚ ਵਿਚ 4 ਓਵਰਾਂ ਵਿਚ ਸਿਰਫ 6 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਮਲਿੰਗਾ ਦੀ ਇਸ ਤੂਫਾਨੀ ਪਾਰੀ ਦੀ ਬਦੌਲਤ ਸ਼੍ਰੀਲੰਕਾ ਨੇ ਨਿਊਜ਼ੀਲੈਂਡ ਨੂੰ 37 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ 2 ਮੁਕਾਬਲੇ ਹਾਰਨ ਦੇ ਬਾਅਦ ਆਖਰੀ ਮੈਚ ਜਿੱਤ ਲਿਆ।
ਸ਼੍ਰੀਲੰਕਾ ਨੇ ਨਿਊਜ਼ੀਲੈਂਡ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰੰ ਵਿਚ 8 ਵਿਕਟਾਂ 'ਤੇ ਸਿਰਫ 125 ਦੌੜਾਂ ਬਣਾਈਆਂ ਸੀ। ਸ਼੍ਰੀਲੰਕਾ ਦੀ ਪਾਰੀ ਵਿਚ ਦਨੁਸ਼ਕਾ ਗੁਨਾਥਿਲਾਕਾ ਨੇ 30, ਨਿਰੋਸ਼ਨ ਡਿਕਵੇਲਾ ਨੇ 24 ਅਤੇ ਲਾਹਿਰੂ ਮਾਦੁਸ਼ੰਕਾ ਨੇ 20 ਦੌੜਾਂ ਦਾ ਯੋਗਦਾਨ ਦਿੱਤਾ। ਕਮਜ਼ੋਰ ਟੀਚੇ ਦਾ ਪਿੱਛਾ ਕਰਨ ਉੱਤਰੀ ਕੀਵੀ ਟੀਮ ਮਲਿੰਗਾ ਦੇ ਤੂਫਾਨ 'ਚ ਵਿੱਖਰੀ ਦਿਸੀ। ਮਲਿੰਗਾ ਨੇ ਪਾਰੀ ਦੇ ਤੀਜੇ ਓਵਰ ਦੀ ਤੀਜੀ ਗੇਂਦ 'ਤੇ ਕਾਲਿਨ ਮੁਨਰੋ ਨੂੰ ਬੋਲਡ ਕੀਤਾ। ਇਸ ਤੋਂ ਬਾਅਦ ਚੌਥੀ ਗੇਂਦ 'ਤੇ ਹਾਸ਼ਿਮ ਰਦਰਫੋਰਡ ਨੂੰ ਐੱਲ. ਬੀ. ਡਬਲਿਯੂ. ਜਦਕਿ 5ਵੀਂ ਗੇਂਦ 'ਤੇ ਕਾਲਿਨ ਡੀ ਗ੍ਰੈਂਡਹੋਮ ਨੂੰ ਬੋਲਡ ਕਰ ਆਪਣੀ ਹੈਟ੍ਰਿਕ ਪੂਰੀ ਕੀਤੀ ਪਰ ਮਲਿੰਗਾ ਦਾ ਕਹਿਰ ਅਜੇ ਖਤਮ ਹੋਇਆ ਸੀ ਅਤੇ ਉਸਨੇ ਓਵਰ ਦੀ ਆਖਰੀ ਗੇਂਦ 'ਤੇ ਰਾਸ ਟੇਲਰ ਨੂੰ ਐੱਲ. ਬੀ. ਡਬਲਿਯੂ ਕਰ ਟੀ-20 ਕ੍ਰਿਕਟ ਇਤਿਹਾਸ ਰਚ ਦਿੱਤਾ ਅਤੇ ਨਿਊਜ਼ੀਲੈਂਡ ਦੀ ਕਮਰ ਤੋੜ ਦਿੱਤੀ।