ਲਸਿਥ ਮਲਿੰਗਾ ਨੇ ਟੀ20 ਰੈਕਿੰਗ 'ਚ ਲਾਈ ਲੰਬੀ ਛਲਾਂਗ, ਇਸ ਸਥਾਨ 'ਤੇ ਪਹੁੰਚੇ

Sunday, Sep 08, 2019 - 01:26 PM (IST)

ਲਸਿਥ ਮਲਿੰਗਾ ਨੇ ਟੀ20 ਰੈਕਿੰਗ 'ਚ ਲਾਈ ਲੰਬੀ ਛਲਾਂਗ, ਇਸ ਸਥਾਨ 'ਤੇ ਪਹੁੰਚੇ

ਸਪੋਰਸਟ ਡੈਸਕ— ਸ਼੍ਰੀਲੰਕਾ ਟੀ20 ਕ੍ਰਿਕਟ ਟੀਮ ਦੇ ਕਪਤਾਨ ਅਤੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਨਿਊਜ਼ੀਲੈਂਡ ਖਿਲਾਫ ਚਾਰ ਗੇਂਦਾਂ 'ਤੇ ਲਗਾਤਾਰ ਚਾਰ ਵਿਕਟਾਂ ਲੈਣ ਤੋਂ ਬਾਅਦ ਤਾਜ਼ਾ ਆਈ ਸੀ.ਸੀ. ਟੀ20 ਰੈਂਕਿੰਗ 'ਚ ਜ਼ਬਰਦਸਤ ਛਲਾਂਗ ਲਗਾ ਦਿੱਤੀ ਹੈ। ਗੇਂਦਬਾਜ਼ਾਂ ਦੀ ਰੈਂਕਿੰਗ 'ਚ ਹੁਣ ਮਲਿੰਗਾ ਨੇ 20 ਸਥਾਨ ਦੀ ਲੰਬੀ ਛਲਾਂਗ ਲਗਾ ਕੇ 21ਵੇਂ ਨੰਬਰ 'ਤੇ ਪਹੁੰਚ ਗਏ ਹਨ।

ਟੀ20 ਗੇਂਦਬਾਜ਼ਾਂ ਦੀ ਰੈਂਕਿੰਗ 'ਚ ਅਫਗਾਨਿਸਤਾਨ ਦੇ ਸਪਿਨਰ ਰਾਸ਼ਿਦ ਖਾਨ ਨੰਬਰ ਇਕ 'ਤੇ ਬਣੇ ਹੋਏ ਹਨ। ਉਥੇ ਹੀ ਨਿਊਜ਼ੀਲੈਂਡ ਦੇ ਮਿਚੇਲ ਸੈਂਟਨਰ ਨੇ ਛੇ ਸਥਾਨਾਂ ਦੀ ਛਲਾਂਗ ਲਗਾਈ ਹੈ ਅਤੇ ਉਹ ਪੰਜਵੇਂ ਨੰਬਰ 'ਤੇ ਆ ਗਏ ਹਨ। ਭਾਰਤੀ ਲੈੱਗ ਸਪਿਨਰ ਰੈਂਕਿੰਗ 'ਚ ਅਠਵੇਂ ਨੰਬਰ 'ਤੇ ਬਣੇ ਹੋਏ ਹੈ। ਧਿਆਨ ਯੋਗ ਹੈ ਕਿ ਮਲਿੰਗਾ ਨੇ ਨਿਊਜ਼ੀਲੈਂਡ ਖਿਲਾਫ ਟੀ 20 ਕ੍ਰਿਕਟ 'ਚ ਆਪਣੀ ਦੂਜੀ ਹੈਟ੍ਰਿਕ ਵਿਕਟਾਂ ਲਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਟੀ 20 ਕਪਤਾਨ ਦੇ ਤੌਰ 'ਤੇ ਗੇਂਦਬਾਜ਼ੀ 'ਚ ਬੈਸਟ ਪ੍ਰਦਰਸ਼ਨ ਕਰ ਪਾਇਆ। Image result for लसिथ मलिंगा की आईसीसी टी-20 रैंकिंग में लंबी छलांग 
ਲਸਿਥ ਮਲਿੰਗਾ ਪਹਿਲੇ ਅਜਿਹੇ ਗੇਂਦਬਾਜ਼ ਬਣੇ ਜਿਨ੍ਹਾਂ ਨੇ ਟੀ20 ਕ੍ਰਿਕਟ 'ਚ ਆਪਣੀਆਂ 100 ਵਿਕਟਾਂ ਪੂਰੀਆਂ ਕੀਤੀਆਂ । ਮਲਿੰਗਾ ਹੁਣ ਸਭ ਤੋਂ ਜ਼ਿਆਦਾ ਹੈਟ੍ਰਿਕ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣ ਗਏ ਹਨ । ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕੇਟ 'ਚ ਪੰਜਵੀਂ ਵਾਰ ਹੈਟਰਿਕ ਵਿਕੇਟਾਂ ਲਈਆਂ। ਇਸ ਤੋਂ ਪਹਿਲਾ ਇਹ ਰਿਕਾਰਡ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਦੇ ਨਾਂ ਸੀ। ਅਕਰਮ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਚਾਰ ਵਾਰ ਇਹ ਕਮਾਲ ਕੀਤਾ ਸੀ।


Related News