ਲੈਨਿੰਗ ਦੀ ਸਹਾਇਕ ਕੋਚ ਤੇ ਮੈਂਟਰ ਦੇ ਰੂਪ ’ਚ ਰਾਸ਼ਟਰੀ ਟੀਮ ’ਚ ਵਾਪਸੀ
Saturday, Apr 12, 2025 - 04:18 PM (IST)

ਬ੍ਰਿਸਬੇਨ– 7 ਵਾਰ ਦੀ ਵਿਸ਼ਵ ਕੱਪ ਜੇਤੂ ਸਾਬਕਾ ਆਸਟ੍ਰੇਲੀਅਨ ਕਪਤਾਨ ਮੈਗ ਲੈਨਿੰਗ ਦੀ ਆਈ. ਸੀ. ਸੀ. ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ 2027 ਦੀਆਂ ਤਿਆਰੀਆਂ ਨੂੰ ਲੈ ਕੇ 26 ਮੈਂਬਰੀ ਟੀਮ ਲਈ ਸਹਾਇਕ ਕੋਚ ਤੇ ਮੈਂਟਰ ਦੇ ਰੂਪ ਵਿਚ ਰਾਸ਼ਟਰੀ ਟੀਮ ਵਿਚ ਵਾਪਸੀ ਹੋਈ ਹੈ।
ਲੈਨਿੰਗ ਬਨਾਮ ਪੈਰੀ ਲੜੀ ਵਿਚ ਲੈਨਿੰਗ ਆਪਣੇ ਨਾਂ ਵਾਲੀ ਟੀਮ ਦੇ ਕੋਚਿੰਗ ਸਟਾਫ ਦਾ ਹਿੱਸਾ ਹੋਵੇਗੀ, ਹਾਲਾਂਕਿ ਉਹ ਬ੍ਰਿਸਬੇਨ ਦੇ ਰਾਸ਼ਟਰੀ ਕ੍ਰਿਕਟ ਕੰਪਲੈਕਸ ਦੇ ਕੈਂਪ ਵਿਚ ਸ਼ਾਮਲ ਸਾਰੀਆਂ ਖਿਡਾਰਨਾਂ ਦੇ ਨਾਲ ਕੰਮ ਕਰੇਗੀ।
ਇਹ ਗਰੁੱਪ ਅਪ੍ਰੈਲ ਦੇ ਅੰਤ ਵਿਚ 3 ਟੀ-20 ਮੈਚਾਂ ਲਈ ਇਕੱਠੇ ਹੋਣਗੇ ਕਿਉਂਕਿ ਆਸਟ੍ਰੇਲੀਆ 2027 ਟੂਰਨਾਮੈਂਟ ਦੀਆਂ ਤਿਆਰੀਆਂ ਸ਼ੁਰੂ ਕਰ ਰਿਹਾ ਹੈ ਤੇ ਇਸ ਦੌਰਾਨ ਖਿਡਾਰਨਾਂ ਆਪਣੀ ਖੇਡ ਵਿਚ ਸੁਧਾਰ ਕਰਨ ਲਈ ਧਿਆਨ ਕੇਂਦ੍ਰਿਤ ਕਰਨ ਲਈ ਵੱਖ-ਵੱਖ ਸੈਸ਼ਨਾਂ ਵਿਚ ਹਿੱਸਾ ਲੈਣਗੀਆਂ।