ਮਹਿਲਾ ਹਾਕੀ ਟੀਮ ਦੀ ਫ਼ਾਰਵਰਡ ਲਾਲਰੇਮਸਿਆਮੀ ਨੇ ਕਿਹਾ- ਸਾਨੂੰ ਜ਼ਿਆਦਾ ਗੋਲ ਕਰਨੇ ਹੋਣਗੇ

05/12/2021 8:25:10 PM

ਬੈਂਗਲੁਰੂ— ਭਾਰਤੀ ਮਹਿਲਾ ਹਾਕੀ ਟੀਮ ਦੀ ਫ਼ਾਰਵਰਡ ਲਾਲਰੇਮਸਿਆਮੀ ਨੇ ਕਿਹਾ ਕਿ ਜਰਮਨੀ ਦੇ ਹਾਲ ਦੇ ਦੌਰੇ ਤੋਂ ਮਿਲੇ ਸਬਕ ਦੇ ਆਧਾਰ ’ਤੇ ਟੀਮ ਓਲੰਪਿਕ ਖੇਡਾਂ ਤੋਂ ਪਹਿਲਾਂ ਆਪਣੀ ਗੋਲ ਸਕੋਰਿੰਗ ਦਰ ’ਚ ਸੁਧਾਰ ਕਰਨ ਦੀ ਕੋਸ਼ਿਸ਼ ਕਰੇਗੀ। ਭਾਰਤ ਵੱਲੋਂ 64 ਮੈਚ ਖੇਡਣ ਵਾਲੀ ਲਾਲਰੇਮਸਿਆਮੀ ਨੇ ਕਿਹਾ ਕਿ ਫ਼ਰਵਰੀ-ਮਾਰਚ ਦੌਰੇ ਤੋਂ ਉਨ੍ਹਾਂ ਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਕਰਨ ’ਚ ਮਦਦ ਮਿਲੀ।

ਲਾਲਰੇਮਸਿਆਮੀ ਨੇ ਕਿਹਾ, ‘‘ਜਰਮਨੀ ਦਾ ਦੌਰਾ ਸਾਡੇ ਲਈ ਸਖ਼ਤ ਰਿਹਾ ਪਰ ਅਸੀਂ ਉਸ ਦੌਰੇ ’ਤੇ ਜੋ ਚਾਰ ਮੈਚ ਖੇਡੇ ਉਨ੍ਹਾਂ ’ਚੋਂ ਸਾਨੂੰ ਆਪਣੀ ਖੇਡ ਦੇ ਬਾਰੇ ’ਚ ਕਈ ਚੀਜ਼ਾਂ ਸਿੱਖਣ ਨੂੰ ਮਿਲੀਆਂ। ਉਨ੍ਹਾਂ ਕਿਹਾ- ਮੈਨੂੰ ਲਗਦਾ ਹੈ ਕਿ ਜਰਮਨੀ ਦੇ ਦੌਰੇ ’ਚ ਸਾਨੂੰ ਗੋਲ ਕਰਨ ਦੇ ਜ਼ਿਆਦਾ ਮੌਕੇ ਬਣਾਉਣ ਦੀ ਜ਼ਰੂਰਤ ਸੀ ਤੇ ਇਸ ਸਾਲ ਸਾਡਾ ਧਿਆਨ ਇਸੇ ’ਤੇ ਹੋਵੇਗਾ। ਜੇਕਰ ਅਸੀਂ ਗੋਲ ਕਰਨ ਦੇ ਵੱਧ ਮੌਕੇ ਬਣਾਉਂਦੇ ਹਾਂ ਤਾਂ ਇਸ ਨਾਲ ਅਸੀਂ ਯਕੀਨੀ ਤੌਰ ’ਤੇ ਚੰਗੀ ਸਥਿਤੀ ’ਚ ਹੋਵਾਂਗੇ ਖ਼ਾਸ ਕਰਕੇ ਉਦੋਂ ਜਦੋਂ ਇਹ ਓਲੰਪਿਕ ਸਾਲ ਹੈ।

ਲਾਲਰੇਮਸਿਆਮੀ ਨੇ ਕਿਹਾ ਕਿ ਉਹ ਇਸ ਸਾਲ ਭਾਰਤੀ ਟੀਮ ’ਚ ਵੱਧ ਪ੍ਰਭਾਵ ਛੱਡਣਾ ਚਾਹੁੰਦੀ ਹੈ। ਉਨ੍ਹਾਂ ਕਿਹਾ- ਮੈਂ ਚਾਰ ਸਾਲਾਂ ਤੋਂ ਟੀਮ ’ਚ ਹਾਂ ਤੇ 2021 ਮੇਰੇ ਕਰੀਅਰ ’ਚ ਸਭ ਤੋਂ ਮਹੱਤਵਪੂਰਨ ਸਾਲ ਹੈ ਕਿਉਂਕਿ ਇਹ ਓਲੰਪਿਕ ਸਾਲ ਹੈ। ਅਜੇ ਤਕ ਮੇਰਾ ਕਰੀਅਰ ਜਿਸ ਤਰ੍ਹਾਂ ਅੱਗੇ ਵਧਿਆ ਹੈ ਉਸ ਤੋਂ ਮੈਂ ਖ਼ੁਸ਼ ਹਾਂ ਪਰ ਹੁਣ ਮੈਂ ਵੱਧ ਪ੍ਰਭਾਵ ਛੱਡਣਾ ਚਾਹੁੰਦੀ ਹਾਂ। ਮੈਨੂੰ ਵਿਸ਼ਵਾਸ ਹੈ ਕਿ ਆਗਾਮੀ ਮਹੀਨਿਆਂ ’ਚ ਮੈਂ ਭਾਰਤੀ ਟੀਮ ’ਚ ਵੱਧ ਯੋਗਦਾਨ ਦੇ ਸਕਦੀ ਹੈ।


Tarsem Singh

Content Editor

Related News