ਯੂ. ਏ. ਈ. ਦਾ ਮੁੱਖ ਕੋਚ ਬਣਿਆ ਲਾਲਚੰਦ ਰਾਜਪੂਤ
Wednesday, Feb 21, 2024 - 06:47 PM (IST)
ਦੁਬਈ, (ਭਾਸ਼ਾ)- ਸਾਬਕਾ ਭਾਰਤੀ ਕ੍ਰਿਕਟਰ ਲਾਲਚੰਦ ਰਾਜਪੂਤ ਨੂੰ ਤਿੰਨ ਸਾਲ ਲਈ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਪੁਰਸ਼ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਇਸ ਤਰ੍ਹਾਂ ਰਾਜਪੂਤ ਪਾਕਿਸਤਾਨ ਦੇ ਮੁਦਸਸਰ ਨਜ਼ਰ ਦੀ ਜਗ੍ਹਾ ਲਵੇਗਾ। ਬਤੌਰ ਮੁੱਖ ਕੋਚ ਉਸਦੀ ਪਹਿਲੀ ਜ਼ਿੰਮੇਵਾਰੀ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਲੀਗ-2 ਤਿਕੋਣੀ ਲੜੀ ਹੋਵੇਗੀ।
ਇਸ ਲੜੀ 'ਚ ਸਕਾਟਲੈਂਡ ਤੇ ਕੈਨੇਡਾ ਦੀ ਟੀਮ ਮੌਜੂਦ ਹੈ, ਜਿਸ ਦੀ ਮੇਜ਼ਬਾਨੀ 28 ਫਰਵਰੀ ਤੋਂ ਸੰਯੁਕਤ ਅਰਬ ਅਮੀਰਾਤ ਕਰ ਰਿਹਾ ਹੈ। ਇਸ ਤੋਂ ਬਾਅਦ ਅਗਲੇ ਮਹੀਨੇ ਸਕਾਟਲੈਂਡ ਵਿਰੁੱਧ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਖੇਡੀ ਜਾਵੇਗੀ। ਯੂ. ਏ. ਈ. ਇਸ ਸਾਲ ਅਮਰੀਕਾ ਤੇ ਵੈਸਟਇੰਡੀਜ਼ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਿਹਾ, ਜਿਸ ਤੋਂ ਬਾਅਦ 62 ਸਾਲਾ ਰਾਜਪੂਤ ਨੂੰ ਮੁੱਖ ਕੋਚ ਬਣਾਉਣ ਦਾ ਐਲਾਨ ਕੀਤਾ ਗਿਆ।