ਲਕਸ਼ੈ ਸੇਨ ਇਤਿਹਾਸ ਬਣਾਉਣ ਤੋਂ ਖੁੰਝੇ, ਆਲ ਇੰਗਲੈਂਡ ਬੈਡਮਿੰਟਨ ਦਾ ਫਾਈਨਲ ਮੈਚ ਗੁਆਇਆ
Monday, Mar 21, 2022 - 01:32 AM (IST)
ਬਰਮਿੰਘਮ- ਭਾਰਤੀ ਸਟਾਰ ਲਕਸ਼ੈ ਸੇਨ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਫਾਈਨਲ 'ਚ ਐਤਵਾਰ ਨੂੰ ਇੱਥੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਅਤੇ ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਵਿਕਟਰ ਅਕਸੇਲਸੇਨ ਨੇ ਸਿੱਧੇ ਸੈੱਟ ਵਿਚ ਹਾਰਨ ਦੇ ਕਾਰਨ ਉਪ ਜੇਤੂ ਰਹੇ। ਪ੍ਰਕਾਸ਼ ਪਾਦੂਕੋਣ (1980) ਅਤੇ ਪੁਲੇਲਾ ਗੋਪੀਚੰਦ (2001) ਤੋਂ ਬਾਅਦ ਆਲ ਇੰਗਲੈਂਡ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲਾ ਤੀਜਾ ਭਾਰਤੀ ਬਣਨ ਦੀ ਕੋਸ਼ਿਸ਼ ਵਿਚ ਲੱਗੇ ਲਕਸ਼ੈ ਨੂੰ ਖਿਤਾਬੀ ਮੁਕਾਬਲੇ ਵਿਚ ਡੈੱਨਮਾਰਕ ਦੇ ਅਕਸੇਲਸੇਨ ਤੋਂ 10-21, 15-21 ਨਾਲ ਹਰਾ ਕੇ ਸਾਹਮਣਾ ਕਰਨਾ ਪਿਆ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਪਾਕਿ ਵਿਰੁੱਧ ਤੀਜੇ ਟੈਸਟ ਲਈ ਪਲੇਇੰਗ-11 ਦਾ ਕੀਤਾ ਐਲਾਨ
ਇਹ ਮੈਚ 53 ਮਿੰਟ ਤੱਕ ਚੱਲਿਆ। ਅਕਸੇਲਸੇਨ ਨੇ ਦਿਖਾਇਆ ਕਿ ਉਹ ਵੱਡੇ ਮੈਚਾਂ ਦਾ ਮਾਸਟਰ ਖਿਡਾਰੀ ਹੈ। ਉਨ੍ਹਾਂ ਨੇ ਪਹਿਲੇ ਸੈੱਟ ਵਿਚ ਸ਼ੁਰੂ ਵਿਚ ਹੀ 5-0 ਦੀ ਬੜ੍ਹਤ ਬਣਾ ਕੇ ਲਕਸ਼ੈ ਨੂੰ ਦਬਾਅ ਵਿਚ ਲਿਆ ਦਿੱਤਾ। ਇਸ ਤੋਂ ਬਾਅਦ ਦੋਵਾਂ ਖਿਡਾਰੀਆਂ ਵਿਚ 61 ਸ਼ਾਟ ਦੀ ਰੈਲੀ ਦੇਖਣ ਨੂੰ ਮਿਲੀ, ਜਿਸ ਵਿਚ ਡੈੱਨਮਾਰਕ ਦੇ ਖਿਡਾਰੀ ਨੇ ਬਾਜ਼ੀ ਮਾਰ ਕੇ ਸਕੋਰ 9-2 ਕੀਤਾ। ਇਸ ਤੋਂ ਬਾਅਦ ਬ੍ਰੇਕ ਤੱਕ ਉਹ 11-2 ਨਾਲ ਅੱਗੇ ਹੋ ਗਏ ਸਨ। ਲਕਸ਼ੈ ਨੇ ਇਕ 2 ਮੌਕਿਆਂ 'ਤੇ ਵਧੀਆ ਸ਼ਾਟ ਲਗਾਏ ਪਰ ਪਹਿਲੇ ਸੈੱਟ ਵਿਚ ਪੂਰੀ ਤਰ੍ਹਾਂ ਅਕਸੇਲਸੇਨ ਦਾ ਦਬਦਬਾ ਰਿਹਾ, ਜਿਸ ਨੂੰ ਉਨ੍ਹਾਂ ਨੇ 22 ਮਿੰਟ ਵਿਚ ਆਸਾਨੀ ਨਾਲ ਆਪਣੇ ਨਾਂ ਕੀਤਾ। ਅਕਸੇਲਸੇਨ ਨੇ ਦੂਜੇ ਸੈੱਟ ਵਿਚ ਵੀ 4-2 ਨਾਲ ਬੜ੍ਹਤ ਬਣਾ ਰੱਖੀ ਸੀ ਪਰ ਲਕਸ਼ੈ ਨੇ ਜਲਦ ਹੀ ਸਕੋਰ 4-4 ਬਣਾ ਦਿੱਤਾ।
ਇਹ ਖ਼ਬਰ ਪੜ੍ਹੋ-ਅਡਵਾਨੀ ਨੇ 8ਵੀਂ ਵਾਰ ਏਸ਼ੀਆਈ ਬਿਲੀਅਰਡਸ ਖਿਤਾਬ ਜਿੱਤਿਆ
ਅਕਸੇਲਸੇਨ ਨੇ ਲਗਾਤਾਰ ਚਾਰ ਅੰਕ ਬਣਾ ਕੇ 8-4 ਨਾਲ ਬੜ੍ਹਤ ਬਣਾਈ ਅਤੇ ਬ੍ਰੇਤ ਤੱਕ ਉਹ 11-5 ਨਾਲ ਅੱਗੇ ਸੀ। ਲਕਸ਼ੈ ਨੇ ਬ੍ਰੇਕ ਤੋਂ ਬਾਅਦ ਲਗਾਤਾਰ ਤਿੰਨ ਅੰਕ ਬਣਾਏ ਪਰ ਅਕਸੇਲਸੇਨ ਨੇ ਉਸ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ ਅਤੇ ਜਲਦ ਹੀ ਸਕੋਰ 17-10 ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਦੇ ਵਿਚ 70 ਸ਼ਾਟ ਦੀ ਰੈਲੀ ਦੇਖਣ ਨੂੰ ਮਿਲੀ, ਜਿਸ ਵਿਚ ਲਕਸ਼ੈ ਨੇ ਅੰਕ ਬਣਾਇਆ। ਅਕਸੇਲਸੇਨ ਨੇ ਕਰਾਰੇ ਸਮੈਸ਼ ਨਾਲ ਸੱਤ ਮੈਚ ਪੁਆਇੰਟ ਹਾਸਲ ਕੀਤੇ, ਜਿਸ ਵਿਚ ਲਕਸ਼ੈ ਕੇਵਲ 2 ਦਾ ਹੀ ਬਚਾਅ ਕਰ ਸਕਿਆ। ਇਸ ਤੋਂ ਪਹਿਲਾਂ ਜਾਪਾਨ ਦੀ ਅਕੀਨੀ ਯਾਮਾਗੁਚੀ ਨੇ ਕੋਰੀਆ ਦੀ ਅਨ ਸਿਯੋਂਗ ਨੂੰ 21-15, 21-15 ਨਾਲ ਹਰਾ ਕੇ ਮਹਿਲਾ ਸਿੰਗਲ ਦਾ ਖਿਤਾਬ ਜਿੱਤਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।