ਲਕਸ਼ੈ ਸੇਨ ਮਲੇਸ਼ੀਆ ਮਾਸਟਰਸ ਦੇ ਮੁੱਖ ਡਰਾਅ ''ਚ ਜਗ੍ਹਾ ਬਣਾਉਣ ''ਚ ਅਸਫਲ

01/07/2020 6:25:09 PM

ਸਪੋਰਟਸ ਡੈਸਕ— ਭਾਰਤ ਦੇ ਉਭਰਦੇ ਹੋਏ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੂੰ ਮੰਗਲਵਾਰ ਨੂੰ ਇੱਥੇ ਪੁਰਸ਼ ਸਿੰਗਲਜ਼ ਕੁਆਲੀਫਾਇਰ 'ਚ ਡੈਨਮਾਰਕ ਦੇ ਹੈਂਸ ਕ੍ਰੀਸਟੀਅਨ ਸੋਲਬਰਗ ਵਿਟਿੰਗਸ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਹ ਮਲੇਸ਼ੀਆ ਮਾਸਟਰਸ ਸੁਪਰ 500 ਟੂਰਨਾਮੈਂਟ ਦੇ ਮੁੱਖ ਡਰਾਅ 'ਚ ਜਗ੍ਹਾ ਬਣਾਉਣ 'ਚ ਅਸਫਲ ਰਿਹਾ। ਭਾਰਤ ਦੇ ਗੈਰ ਦਰਜੇ ਦੇ ਖਿਡਾਰੀ ਨੂੰ 49 ਮਿੰਟ ਚੱਲੇ ਸਖਤ ਮੁਕਾਬਲੇ 'ਚ 21-11,18-21,14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।PunjabKesari
ਸ਼ੁਭੰਕਰ ਡੇ ਵੀ ਮੁੱਖ ਡਰਾਅ 'ਚ ਜਗ੍ਹਾ ਬਣਾਉਣ 'ਚ ਅਸਫਲ ਰਿਹਾ ਜਦ ਕਿ ਪੂਜਾ ਡਾਂਡੂ ਅਤੇ ਸੰਜਨਾ ਸੰਤੋਸ਼ ਦੀ ਮਹਿਲਾ ਡਬਲਜ਼ ਜੋੜੀ ਵੀ ਕੁਆਲੀਫਾਇਰ 'ਚ ਹਾਰ ਗਈ। ਸ਼ੁਭੰਕਰ ਨੂੰ ਪੁਰਸ਼ ਸਿੰਗਲਜ਼ 'ਚ ਮਲੇਸ਼ੀਆ ਦੇ ਡੇਰੇਨ ਲਿਊ ਖਿਲਾਫ 15-21, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦ ਕਿ ਪੂਜਾ ਅਤੇ ਸੰਜਨਾ ਨੂੰ ਸਿਦੀ ਫਾਦਿਆ ਸਿਲਵਾ ਰਾਮਧੰਤੀ ਅਤੇ ਰਿਬਿਕਾ ਸੁਗਿਆਰਤੋ ਦੀ ਇੰਡੋਨੇਸ਼ੀਆ ਦੀ ਜੋੜੀ ਖਿਲਾਫ 15-21, 10-21 ਨਾਲ ਹਾਰ ਮਿਲੀ।PunjabKesari


Related News