ਲਕਸ਼ ਡਚ ਓਪਨ ਦੇ ਸੈਮੀਫਾਈਨਲ ''ਚ

Saturday, Oct 12, 2019 - 03:19 PM (IST)

ਲਕਸ਼ ਡਚ ਓਪਨ ਦੇ ਸੈਮੀਫਾਈਨਲ ''ਚ

ਅਲਮੇਰੇ— ਭਾਰਤ ਦੇ ਉਭਰਦੇ ਬੈਡਮਿੰਟਨ ਸਟਾਰ ਲਕਸ਼ ਸੇਨ ਨੇ ਹਮਵਤਨ ਬੀ. ਐੱਮ. ਭਾਰਦਵਾਜ ਨੂੰ ਹਰਾ ਕੇ ਡਚ ਓਪਨ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਅਲਮੋੜਾ ਦੇ 18 ਸਾਲਾ ਸੇਨ ਨੇ ਪਿਛਲੇ ਮਹੀਨੇ ਬੈਲਜੀਅਮ ਓਪਨ ਜਿੱਤਿਆ ਸੀ। ਉਨ੍ਹਾਂ ਨੇ ਭਾਰਦਵਾਜ ਨੂੰ 37 ਮਿੰਟ 'ਚ 21-9, 21-16 ਨਾਲ ਹਰਾਇਆ। ਏਸ਼ੀਆਈ ਜੂਨੀਅਰ ਚੈਂਪੀਅਨ, ਯੁਵਾ ਓਲੰਪਿਕ ਖੇਡਾਂ ਦੇ ਚਾਂਦੀ ਅਤੇ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਲਕਸ਼ ਦਾ ਸਾਹਮਣਾ ਹੁਣ ਸਵੀਡਨ ਦੇ ਫੇਲਿਕਸ ਬੁਰੇਸਟੇਟ ਨਾਲ ਹੋਵੇਗਾ।


author

Tarsem Singh

Content Editor

Related News