ਲਕਸ਼ ਸੇਨ ਨੇ ਬੰਗਲਾਦੇਸ਼ ਕੌਮਾਂਤਰੀ ਚੈਲੰਜਰ ਦਾ ਖਿਤਾਬ ਜਿੱਤਿਆ

12/15/2019 5:20:46 PM

ਢਾਕਾ— ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ ਸੇਨ ਨੇ ਐਤਵਾਰ ਨੂੰ ਇੱਥੇ ਬੰਗਲਾਦੇਸ਼ ਕੌਮਾਂਤਰੀ ਚੈਲੰਜਰ ਦੇ ਪੁਰਸ਼ ਸਿੰਗਲ ਫਾਈਨਲ 'ਚ ਮਲੇਸ਼ੀਆ ਦੇ ਲੇਓਂਗ ਜੁਨ ਹਾਓ ਨੂੰ ਹਰਾ ਕੇ ਸੈਸ਼ਨ ਦਾ ਪੰਜਵਾਂ ਖਿਤਾਬ ਜਿੱਤਿਆ। 18 ਸਾਲ ਦੇ ਇਸ ਖਿਡਾਰੀ ਨੇ ਹਾਓ ਨੂੰ ਸਿੱਧੇ ਗੇਮ 'ਚ 22-20, 21-18 ਨਾਲ ਹਰਾਇਆ। ਉਹ ਪਿਛਲੇ 7 ਟੂਰਨਾਮੈਂਟ 'ਚੋਂ ਪੰਜਵੀਂ ਵਾਰ ਚੈਂਪੀਅਨ ਬਣੇ। ਇਸ ਜਿੱਤ ਦੇ ਬਾਅਦ ਲਕਸ਼ ਨੇ ਟਵੀਟ ਕੀਤਾ, ''ਆਪਣੇ ਪੰਜਵੇਂ ਖਿਤਾਬ ਦੇ ਨਾਲ ਇੱਥੇ ਬੰਗਲਾਦੇਸ਼ 'ਚ ਸਾਲ ਦਾ ਅੰਤ ਜਿੱਤ ਦੇ ਨਾਲ ਕਰਕੇ ਖੁਸ਼ ਹਾਂ। ਉਮੀਦ ਹੈ ਕਿ ਅਗਲੇ ਸਾਲ ਵੀ ਚੰਗੀ ਫਾਰਮ ਜਾਰੀ ਰਹੇਗੀ।'' ਹੋਰ ਭਾਰਤੀਆਂ 'ਚ ਮਹਿਲਾ ਡਬਲਜ਼ 'ਚ ਮਨੀਸ਼ਾ ਕੇ. ਅਤੇ ਤਿਰੂਪਰਣਾ ਪਾਂਡੇ ਦੀ ਜੋੜੀ ਨੂੰ ਚੋਟੀ ਦਾ ਦਰਜਾ ਪ੍ਰਾਪਤ ਤਾਨ ਪੇਅਰਲ ਕੋਂਗ ਲੀ ਅਤੇ ਥਿਨਾਹ ਮੁਰਲੀਧਰਨ ਦੀ ਮਲੇਸ਼ੀਆਈ ਜੋੜੀ ਤੋਂ 20-22, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


Tarsem Singh

Content Editor

Related News